
ਲੰਡਨ– ਇੰਗਲੈਂਡ ਦੀ ਰਾਜਧਾਨੀ ਲੰਡਨ ਵਿਖੇ ਅੰਡਰ ਗਰਾਊਂਡ ਟਰੇਨ ਵਿਚ ਧਮਾਕਾ ਹੋਇਆ ਹੈ| ਪੁਲਿਸ ਦਾ ਕਹਿਣਾ ਹੈ ਕਿ ਇਹ ਇਕ ਅੱਤਵਾਦੀ ਹਮਲਾ ਸੀ| ਇਸ ਧਮਾਕੇ ਵਿਚ ਕਈ ਲੋਕ ਜ਼ਖਮੀ ਹੋਏ ਹਨ| ਇਸ ਤੋਂ ਇਲਾਵਾ ਧਮਾਕੇ ਤੋਂ ਬਾਅਦ ਮਚੀ ਭਾਜੜ ਵਿਚ ਵੀ ਕਈ ਲੋਕ ਜ਼ਖਮੀ ਹੋ ਗਏ|
ਦੂਸਰੇ ਪਾਸੇ ਧਮਾਕੇ ਤੋਂ ਬਾਅਦ ਸਟੇਸ਼ਨ ਨੂੰ ਖਾਲੀ ਕਰਾ ਲਿਆ ਗਿਆ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ|