Home / Punjabi News / ਲੋਕਾਂ ਨੂੰ ਆਕਸੀਜਨ ਦਿਓ, ਸ਼ੁਤਰਮੁਰਗ ਵਾਂਗ ਰੇਤ ’ਚ ਸਿਰ ਨਾ ਲੁਕਾਓ: ਦਿੱਲੀ ਹਾਈ ਕੋਰਟ ਵੱਲੋਂ ਕੇਂਦਰ ਨੂੰ ਅਦਾਲਤੀ ਤੌਹੀਨ ਦੀ ਕਾਰਵਾਈ ਦੀ ਚਿਤਾਵਨੀ

ਲੋਕਾਂ ਨੂੰ ਆਕਸੀਜਨ ਦਿਓ, ਸ਼ੁਤਰਮੁਰਗ ਵਾਂਗ ਰੇਤ ’ਚ ਸਿਰ ਨਾ ਲੁਕਾਓ: ਦਿੱਲੀ ਹਾਈ ਕੋਰਟ ਵੱਲੋਂ ਕੇਂਦਰ ਨੂੰ ਅਦਾਲਤੀ ਤੌਹੀਨ ਦੀ ਕਾਰਵਾਈ ਦੀ ਚਿਤਾਵਨੀ

ਲੋਕਾਂ ਨੂੰ ਆਕਸੀਜਨ ਦਿਓ, ਸ਼ੁਤਰਮੁਰਗ ਵਾਂਗ ਰੇਤ ’ਚ ਸਿਰ ਨਾ ਲੁਕਾਓ: ਦਿੱਲੀ ਹਾਈ ਕੋਰਟ ਵੱਲੋਂ ਕੇਂਦਰ ਨੂੰ ਅਦਾਲਤੀ ਤੌਹੀਨ ਦੀ ਕਾਰਵਾਈ ਦੀ ਚਿਤਾਵਨੀ

ਨਵੀਂ ਦਿੱਲੀ, 4 ਮਈ

ਦਿੱਲੀ ਹਾਈ ਕੋਰਟ ਨੇ ਕੇਂਦਰ ਨੂੰ ਪੁੱਛਿਆ ਹੈ ਕਿ ਦਿੱਲੀ ਵਿੱਚ ਆਕਸੀਜਨ ਦੀ ਸਪਲਾਈ ਦੇ ਮਾਮਲੇ ‘ਤੇ ਹੁਕਮਾਂ ਦੀ ਤਾਮੀਲ ਨਾ ਹੋਣ ਕਾਰਨ ਕਿਉਂ ਨਾ ਉਸ ‘ਤੇ ਅਦਾਲਤੀ ਤੌਹੀਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ। ਕੇਂਦਰ ‘ਤੇ ਤਿੱਖੀ ਟਿੱਪਣੀ ਕਰਦਿਆਂ ਅਦਾਲਤ ਨੇ ਕਿਹਾ ਤੁਸੀਂ ਸ਼ੁਤਰਮੁਰਗ ਵਾਂਗ ਰੇਤ ਵਿੱਚ ਸਿਰ ਲੁਕਾ ਸਕਦੇ ਹੋ ਪਰ ਅਸੀਂ ਅਜਿਹਾ ਨਹੀਂ ਕਰਾਂਗੇ। ਹਾਈ ਕੋਰਟ ਨੇ ਕੇਂਦਰ ਦੀ ਉਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਮੌਜੂਦਾ ਸਿਹਤ ਢਾਂਚੇ ਵਿੱਚ ਦਿੱਲੀ 700 ਟਨ ਆਕਸੀਜਨ ਦੀ ਹੱਕਦਾਰ ਨਹੀਂ। ਅਦਾਲਤ ਨੇ ਕਿਹਾ ਕਿ 30 ਅਪਰੈਲ ਨੂੰ ਸੁਪਰੀਮ ਕੋਰਟ ਨੇ ਕੇਂਦਰ ਨੂੰ 700 ਟਨ ਆਕਸੀਜਨ ਸਪਲਾਈ ਕਰਨ ਲਈ ਕਿਹਾ ਸੀ ਨਾ ਕਿ 490 ਟਨ। ਦਿੱਲੀ ਦੇ ਹਾਲਤ ਬਦ ਤੋਂ ਬਦਤਰ ਹੋ ਰਹ ਹਨ। ਲੋਕਾਂ ਆਕਸੀਜਨ ਲਈ ਦਰ-ਦਰ ਭਟਕ ਰਹੇ ਹਨ ਤੇ ਆਈਸੀਯੂ ਵਿੱਚ ਬੈੱਡ ਨਹੀਂ ਮਿਲ ਰਹੇ।

Source link

Check Also

ਕਰੋਨਾ: ਬੀ.1.617 ਨੂੰ ‘ਭਾਰਤੀ ਕਿਸਮ’ ਕਹਿਣ ਦਾ ਕੋਈ ਆਧਾਰ ਨਹੀਂ: ਸਿਹਤ ਮੰਤਰਾਲਾ

ਕਰੋਨਾ: ਬੀ.1.617 ਨੂੰ ‘ਭਾਰਤੀ ਕਿਸਮ’ ਕਹਿਣ ਦਾ ਕੋਈ ਆਧਾਰ ਨਹੀਂ: ਸਿਹਤ ਮੰਤਰਾਲਾ

ਨਵੀਂ ਦਿੱਲੀ, 12 ਮਈ ਕੇਂਦਰੀ ਸਿਹਤ ਮੰਤਰਾਲੇ ਨੇ ਨੋਵੇਲ ਕਰੋਨਾਵਾਇਰਸ ਦੇ ਬੀ.1.617 ਮਿਊਟੈਂਟ ਨੂੰ ‘ਭਾਰਤੀ …