ਲਾਓਸ, 31 ਅਗਸਤ
ਲਾਓਸ ਵਿੱਚ ਭਾਰਤੀ ਦੂਤਾਵਾਸ ਵੱਲੋਂ ਸਾਈਬਰ ਘੁਟਾਲਾ ਕੇਂਦਰਾਂ ਵਿੱਚ ਫਸੇ 47 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ ਹੈ। ਦੂਤਾਵਾਸ ਨੇ ਦੱਸਿਆ ਕਿ ਗੋਲਡਨ ਟ੍ਰਾਈਐਂਗਲ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਕਾਰਵਾਈ ਕਰਨ ਤੋਂ ਬਾਅਦ ਲਾਓਸ ਅਧਿਕਾਰੀਆਂ ਦੁਆਰਾ 29 ਵਿਅਕਤੀਆਂ ਨੂੰ ਦੂਤਾਵਾਸ ਨੂੰ ਸੌਂਪਿਆ ਗਿਆ ਸੀ। ਇਸ ਉਪਰੰਤ 18 ਹੋਰ ਵਿਅਕਤੀਆਂ ਨੇ ਮਦਦ ਮੰਗਦਿਆਂ ਸਿੱਧੇ ਦੂਤਾਵਾਸ ਕੋਲ ਪਹੁੰਚ ਕੀਤੀ। ‘ਐਕਸ’ ’ਤੇ ਇੱਕ ਪੋਸਟ ਵਿੱਚ ਦੂਤਾਵਾਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਭਾਰਤੀਆਂ ਦੀ ਮਦਦ ਲਈ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਅਤੇ ਉਨ੍ਹਾਂ ਨੂੰ ਵਿਏਨਟਿਏਨ ਲਿਆਂਦਾ ਗਿਆ।
ਹੁਣ ਤੱਕ 30 ਵਿਅਕਤੀ ਭਾਰਤ ਪੁੱਜ ਚੁੱਕੇ ਹਨ, ਜਦੋਂ ਕਿ ਬਾਕੀ 17 ਆਪਣੇ ਯਾਤਰਾ ਪ੍ਰਬੰਧਾਂ ਦੀ ਉਡੀਕ ਕਰ ਰਹੇ ਹਨ। ਦੂਤਾਵਾਸ ਨੇ ਲਾਓਸ ਦੇ ਅਧਿਕਾਰੀਆਂ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਅਤੇ ਉਨ੍ਹਾਂ ਨੂੰ ਅਜਿਹੇ ਘੁਟਾਲਿਆਂ ਵਿੱਚ ਭਾਰਤੀ ਨਾਗਰਿਕਾਂ ਨੂੰ ਲੁਭਾਉਣ ਲਈ ਜ਼ਿੰਮੇਵਾਰ ਵਿਅਕੀਤਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ।
ਲਾਓਸ ਵਿੱਚ 635 ਭਾਰਤੀਆਂ ਨੂੰ ਅਜਿਹੀਆਂ ਸਥਿਤੀਆਂ ਤੋਂ ਬਚਾਇਆ ਗਿਆ ਹੈ, ਜੋ ਕਿ ਸੁਰੱਖਿਅਤ ਰੂਪ ਨਾਲ ਭਾਰਤ ਪਰਤ ਆਏ ਹਨ। ਦੂਤਾਵਾਸ ਨੇ ਲਾਓਸ ਵਿੱਚ ਨੌਕਰੀ ਦੀ ਪੇਸ਼ਕਸ਼ ‘ਤੇ ਵਿਚਾਰ ਕਰ ਰਹੇ ਭਾਰਤੀਆਂ ਨੂੰ ਧੋਖਾਧੜੀ ਵਾਲੀਆਂ ਸਕੀਮਾਂ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਬਹੁਤ ਜ਼ਿਆਦਾ ਚੌਕਸ ਰਹਿਣ ਦੀ ਸਲਾਹ ਦਿੰਦੇ ਹੋਏ ਕਈ ਚੇਤਾਵਨੀਆਂ ਜਾਰੀ ਕੀਤੀਆਂ ਹਨ। -ਆਈਏਐੱਨਐੱਸ
Embassy of India successfully rescues 47 Indians trapped in cyberscam centres in Golden Triangle SEZ of Lao PDR. Detailed press release below: pic.twitter.com/Ap4BTJYP7c
— India in Laos (@IndianEmbLaos) August 31, 2024
ਇਸ ਰਿਪੋਰਟ ਵਿਚ ਜਾਣੋ ਕਿੰਝ ਭਾਰਤੀ ਨੌਜਵਾਨ ਇਸ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ
ਲਾਓਸ ਵਿੱਚ ਸਾਈਬਰ ਘੁਟਾਲਾ ਕੇਂਦਰਾਂ ਤੋਂ 14 ਹੋਰ ਭਾਰਤੀਆਂ ਨੂੰ ਬਚਾਇਆ
The post ਲਾਓਸ ਦੇ ਸਾਈਬਰ ਘੁਟਾਲਾ ਕੇਂਦਰਾਂ ਤੋਂ 47 ਭਾਰਤੀਆਂ ਨੂੰ ਬਚਾਇਆ appeared first on Punjabi Tribune.