Home / World / Punjabi News / ਲਖਨਊ ਦੇ ਰਿਹਾਇਸ਼ੀ ਇਲਾਕੇ ‘ਚ ਲੱਗੀ ਭਿਆਨਕ ਅੱਗ

ਲਖਨਊ ਦੇ ਰਿਹਾਇਸ਼ੀ ਇਲਾਕੇ ‘ਚ ਲੱਗੀ ਭਿਆਨਕ ਅੱਗ

ਲਖਨਊ-ਅੱਜ ਲਖਨਊ ਸ਼ਹਿਰ ਦੇ ਰਿਹਾਇਸ਼ੀ ਇਲਾਕੇ ‘ਚ ਅਚਾਨਕ ਅੱਗ ਲੱਗਣ ਕਾਰਨ ਲੋਕਾਂ ‘ਚ ਹਫੜਾ-ਦਫੜੀ ਮੱਚ ਗਈ। ਰਿਪੋਰਟ ਮੁਤਾਬਕ ਕੈਸਰਬਾਗ ਥਾਣਾ ਖੇਤਰ ਨੇੜੇ ਲਾਲ ਬਾਗ ਦੇ ਫਰਨੀਚਰ ਗੋਦਾਮ ‘ਚ ਅਚਾਨਕ ਧੂੰਏ ਦੇ ਕਾਲੇ ਬੱਦਲ ਦੇਖ ਕੇ ਇਲਾਕੇ ਦੇ ਲੋਕ ਸਹਿਮ ਗਏ ਅਤੇ ਤਰੁੰਤ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਮਿੰਟਾਂ ‘ਚ ਅੱਗ ਦੀਆਂ ਲਪਟਾਂ ਨੇ ਪੂਰੇ ਗੋਦਾਮ ਨੂੰ ਆਪਣੀ ਲਪੇਟ ‘ਚ ਲੈ ਲਿਆ। ਮੌਕੇ ‘ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚੀਆਂ ਜੋ ਕਿ ਹੁਣ ਤੱਕ ਅੱਗ ‘ਤੇ ਕਾਬੂ ਪਾ ਰਹੀਆਂ ਹਨ। ਹਾਦਸੇ ਵਾਲੇ ਸਥਾਨ ‘ਤੇ ਪਹੁੰਚੀ ਪੁਲਸ ਮਾਮਲਾ ਦਰਜ ਕਰਕੇ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਂਚ ‘ਚ ਜੁੱਟ ਗਈ। ਜਾਣਕਾਰੀ ਮਿਲਦੇ ਹੀ ਹਾਦਸੇ ਵਾਲੇ ਸਥਾਨ ‘ਤੇ ਕਾਨੂੰਨ ਮੰਤਰੀ ਬ੍ਰਜੇਸ਼ ਪਾਠਕ ਅਤੇ ਸਾਬਕਾ ਮੰਤਰੀ ਰਵੀਦਾਸ ਮੇਹੋਤਰਾ ਵੀ ਪਹੁੰਚੇ।
ਬੇਸਮੈਂਟ ਤੱਕ ਫੈਲੀ ਅੱਗ-
ਅੱਗ ਦੀਆਂ ਲਪਟਾਂ ਦੇਖ ਦੇ ਨੇੜੇ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਗੋਦਾਮ ਦੇ ਬੇਸਮੈਂਟ ‘ਚ ਅੱਗ ਫੈਲ ਗਈ ਅਤੇ ਦੇਖਦੇ ਹੀ ਦੇਖਦੇ ਗੋਦਾਮ ‘ਚ ਰੱਖਿਆ ਫਰਨੀਚਰ ਸੜ ਕੇ ਸੁਆਹ ਹੋ ਗਿਆ। ਦੂਜੇ ਪਾਸੇ ਹਾਦਸੇ ਕਾਰਨ ਇਲਾਕੇ ‘ਚ ਜਾਮ ਲੱਗ ਗਿਆ।

Check Also

ਗੁਆਂਢ ‘ਚ ਹਮਲਾਵਰ ਕਾਰਵਾਈ ਨੇ ਦਿਖਾਈ ਭਾਰਤੀ ਫੌਜ ਦੀ ਤਾਕਤ: ਰਾਜਨਾਥ ਸਿੰਘ

ਨਵੀਂ ਦਿੱਲੀ—ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਫੌਜ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਗੁਆਂਢ …

WP2Social Auto Publish Powered By : XYZScripts.com