ਵਾਸ਼ਿੰਗਟਨ, 21 ਫਰਵਰੀ
ਯੂਕਰੇਨ ਨੂੰ ਲੈ ਕੇ ਅਮਰੀਕਾ ਤੇ ਰੂਸ ਵਿਚ ਜਾਰੀ ਤਣਾਅ ਦਰਮਿਆਨ ਵ੍ਹਾਈਟ ਹਾਊਸ ਨੇ ਅੱਜ ਕਿਹਾ ਕਿ ਰੂਸ ਨੇ ਜੇਕਰ ਯੂਕਰੇਨ ‘ਤੇ ਹਮਲਾ ਨਾ ਕੀਤਾ ਤਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ‘ਸਿਧਾਂਤਕ ਤੌਰ ‘ਤੇ’ ਮੀਟਿੰਗ ਕਰਨ ਲਈ ਤਿਆਰ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਵਿਚੋਲਗੀ ਨਾਲ ਇਹ ਸਥਿਤੀ ਬਣੀ ਹੈ। ਚੇਤੇ ਰਹੇ ਕਿ ਅਮਰੀਕਾ ਲਗਾਤਾਰ ਚੌਕਸ ਕਰਦਾ ਆ ਰਿਹਾ ਹੈ ਕਿ ਰੂਸ ਕਿਸੇ ਵੇਲੇ ਵੀ ਯੂਕਰੇਨ ‘ਤੇ ਹਮਲਾ ਕਰ ਸਕਦਾ ਹੈ ਅਤੇ ਨਾਲ ਹੀ ਰੂਸ ਵੱਲੋਂ ਅਜਿਹਾ ਕਰਨ ‘ਤੇ ਉਸ ਖਿਲਾਫ਼ ਸਖ਼ਤ ਪਾਬੰਦੀਆਂ ਲਾਉਣ ਦੀ ਚੇਤਾਵਨੀ ਵੀ ਦਿੱਤੀ ਹੈ। ਉਧਰ ਰੂਸ ਨੇ ਯੂਕਰੇਨ ‘ਤੇ ਹਮਲਾ ਕਰਨ ਦੇ ਅਮਰੀਕੀ ਦਾਅਵਿਆਂ ਨੂੰ ਖਾਰਜ ਕੀਤਾ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ, ”ਅਮਰੀਕੀ ਸਦਰ ਨੇ ਲਗਾਤਾਰ ਸਪਸ਼ਟ ਕੀਤਾ ਹੈ ਕਿ ਅਸੀਂ ਹਮਲਾ ਹੋਣ ਦੇ ਪਲ ਤੱਕ ਕੂਟਨੀਤਕ ਹੱਲ ਲੱਭਣ ਲਈ ਵਚਨਬੱਧ ਹਾਂ।” ਸਾਕੀ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੀਰਵਾਰ ਨੂੰ ਯੂਰੋਪ ਵਿੱਚ ਰੂਸ ਦੇ ਆਪਣੇ ਹਮਰੁਤਬਾ ਸਰਗੇਈ ਲੈਵਰੋਵ ਨੂੰ ਮਿਲਣਗੇ, ਬਸ਼ਰਤੇ ਰੂਸ ਫੌਜੀ ਕਾਰਵਾਈ ਖਿਲਾਫ ਨਾ ਵਧੇ। -ਪੀਟੀਆਈ
Source link