Home / Punjabi News / ਰੂਸ ਨੂੰ ਨਜ਼ਰਅੰਦਾਜ਼ ਕਰਦਿਆਂ ਫਿਨਲੈਂਡ ਨਾਟੋ ਦਾ ਮੈਂਬਰ ਬਣਿਆ

ਰੂਸ ਨੂੰ ਨਜ਼ਰਅੰਦਾਜ਼ ਕਰਦਿਆਂ ਫਿਨਲੈਂਡ ਨਾਟੋ ਦਾ ਮੈਂਬਰ ਬਣਿਆ

ਬਰਸੱਲਜ਼, 4 ਅਪਰੈਲ

ਫਿਨਲੈਂਡ ਅੱਜ ਅਧਿਕਾਰਤ ਤੌਰ ‘ਤੇ ਦੁਨੀਆ ਦੇ ਸਭ ਤੋਂ ਵੱਡੇ ਸੁਰੱਖਿਆ ਗਠਜੋੜ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਮੈਂਬਰ ਬਣ ਗਿਆ ਹੈ। ਉਹ ਇਸ ਫੌਜੀ ਗਠਜੋੜ ਵਿਚ ਸ਼ਾਮਲ ਹੋਣ ਵਾਲਾ 31ਵਾਂ ਦੇਸ਼ ਹੈ। ਇਸ ਸਬੰਧੀ ਐਲਾਨ ਨਾਟੋ ਦੇ ਜਨਰਲ ਸਕੱਤਰ ਜੇਨਜ਼ ਸਟੋਲਟਨਬਰਗ ਨੇ ਅੱਜ ਕੀਤਾ। ਦੂਜੇ ਪਾਸੇ ਰੂਸ ਨੇ ਫਿਨਲੈਂਡ ਦੇ ਨਾਟੋ ਦਾ ਮੈਂਬਰ ਬਣਨ ‘ਤੇ ਨਾਰਾਜ਼ਗੀ ਜਤਾਉਂਦਿਆਂ ਇਸ ਨੂੰ ਰੂਸ ਦੀ ਸੁਰੱਖਿਆ ‘ਤੇ ਹਮਲਾ ਕਰਾਰ ਦਿੱਤਾ ਹੈ। ਰੂਸ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਨਾਟੋ ਆਪਣੇ 31ਵੇਂ ਮੈਂਬਰ ਰਾਜ ਦੇ ਖੇਤਰ ‘ਤੇ ਵਾਧੂ ਸੈਨਿਕ ਜਾਂ ਜੰਗੀ ਸਾਜ਼ੋ ਸਾਮਾਨ ਤਾਇਨਾਤ ਕਰਦਾ ਹੈ ਤਾਂ ਉਹ ਫਿਨਲੈਂਡ ਦੀ ਸਰਹੱਦ ਦੇ ਨੇੜੇ ਆਪਣੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ​​​​ਕਰੇਗਾ। ਰੂਸ ਤੇ ਫਿਨਲੈਂਡ ਵਿਚਾਲੇ 1340 ਕਿਲੋਮੀਟਰ ਦੀ ਸਰਹੱਦ ਹੈ।


Source link

Check Also

ਕਿਸਾਨ ਨੂੰ ਪਹਿਰਾਵੇ ਕਾਰਨ ਮਾਲ ਵਿੱਚ ਦਾਖਲ ਹੋਣ ਤੋਂ ਰੋਕਿਆ; ਕਰਨਾਟਕ ਸਰਕਾਰ ਵੱਲੋਂ ਮਾਲ ਨੂੰ ਹਫਤਾ ਬੰਦ ਰੱਖਣ ਦੇ ਹੁਕਮ

ਬੰਗਲੁਰੂ, 18 ਜੁਲਾਈ ਕਰਨਾਟਕ ਸਰਕਾਰ ਨੇ ਇੱਥੋਂ ਦੇ ਇੱਕ ਮਾਲ ਨੂੰ ਸੱਤ ਦਿਨਾਂ ਲਈ ਬੰਦ …