Home / Punjabi News / ਰੂਪਨਗਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜ਼ੈਲਦਾਰ ਦੀ ਫੇਸਬੁੱਕ ਪੋਸਟ ਨੇ ਨਵੀਂ ਚਰਚਾ ਛੇੜੀ

ਰੂਪਨਗਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜ਼ੈਲਦਾਰ ਦੀ ਫੇਸਬੁੱਕ ਪੋਸਟ ਨੇ ਨਵੀਂ ਚਰਚਾ ਛੇੜੀ

ਜਗਮੋਹਨ ਸਿੰਘ
ਰੂਪਨਗਰ, 11 ਮਈ
ਕੁੱਝ ਦਿਨ ਪਹਿਲਾਂ ਕੈਨੇਡਾ ਤੋਂ ਪਰਤਣ ਬਾਅਦ ਇਥੇ ਕਾਂਗਰਸ ਭਵਨ ਵਿਖੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਵਿਜੈਇੰਦਰ ਸਿੰਗਲਾ ਦੇ ਹੱਕ ਵਿੱਚ ਕਾਂਗਰਸੀਆਂ ਨੂੰ ਇੱਕਜੁੱਟ ਕਰਕੇ ਚੋਣ ਪ੍ਰਚਾਰ ਭਖਾਉਣ ਦਾ ਦਾਅਵਾ ਕਰਨ ਵਾਲੇ ਕਾਂਗਰਸ ਕਮੇਟੀ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਵੱਲੋਂ ਫੇਸਬੁੱਕ ’ਤੇ ਪਾਈ ਪੋਸਟ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸ੍ਰੀ ਚੈੜੀਆਂ ਨੇ ਆਪਣੀ ਫੇਸਬੁੱਕ ਪੋਸਟ ’ਤੇ ਪੰਜਾਬੀ ਵਿੱਚ ਲਿਖਿਆ ਹੈ,‘ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ, ਰੁਕ ਗਈ ਇਸ ਜ਼ਿੰਦਗੀ ਨੂੰ ਧੱਕੇ ਦੀ ਲੋੜ ਹੈ, ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ ਹਨੇਰੀਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ, ਦੀਵੇ ਨਹੀਂ ਜੁਗਨੂੰ ਸਹੀ ਪਰ ਜਗਦੇ ਰਹਾਂਗੇ’। ਸ੍ਰੀ ਚੈੜੀਆਂ ਜਿਥੇ ਬੀਤੇ ਦਿਨ ਪੁਰਖਾਲੀ ਅਤੇ ਘਾੜ ਇਲਾਕੇ ਦੇ ਹੋਰ ਪਿੰਡਾਂ ਵਿੱਚ ਸ੍ਰੀ ਸਿੰਗਲਾ ਵੱਲੋਂ ਕੀਤੀਆਂ ਮੀਟਿੰਗ ’ਚੋਂ ਗੈਰਹਾਜ਼ਰ ਰਹੇ, ਉੱਥੇ ਹੀ ਉਹ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਇਲਾਕੇ ਦੇ ਪਿੰਡਾਂ ਦੀਆਂ ਮੀਟਿੰਗਾਂ ਵਿੱਚ ਵੀ ਦਿਖਾਈ ਨਹੀਂ ਦਿੱਤੇ। ਸੂਤਰਾਂ ਅਨੁਸਾਰ ਉਨ੍ਹਾਂ ਦੀ ਫੇਸਬੁੱਕ ਪੋਸਟ ਪੜ੍ਹਨ ਉਪਰੰਤ ਵੱਖ ਵੱਖ ਪਾਰਟੀਆਂ ਦੇ ਆਗੂ ਵੀ ਉਨ੍ਹਾਂ ਨੂੰ ਆਪੋ ਆਪਣੀ ਪਾਰਟੀ ਵਿੱਚ ਲਿਆਉਣ ਲਈ ਕੋਸ਼ਿਸ਼ ਕਰਨ ਲੱਗ ਹਨ। ਇਸ ਸਬੰਧੀ ਸ੍ਰੀ ਚੈੜੀਆਂ ਨੇ ਕਿਹਾ ਉਹ ਪਾਰਟੀ ਨਹੀਂ ਛੱਡ ਰਹੇ ਤੇ ਕੱਲ੍ਹ ਤੋਂ ਘਾੜ ਇਲਾਕੇ ਅੰਦਰ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਮੀਟਿੰਗਾਂ ਕਰਨਗੇ। ਬੀਤੇ ਦਿਨੀਂ ਉਹ ਚਮਕੌਰ ਸਾਹਿਬ ਵਿਖੇ ਕਾਂਗਰਸੀ ਆਗੂ ਨੂੰ ਪੁਲੀਸ ਹਿਰਾਸਤ ਵਿੱਚੋਂ ਛੁਡਵਾਉਣ ਲਈ ਯਤਨਸ਼ੀਲ ਸਨ ਅਤੇ ਅੱਜ ਉਨ੍ਹਾਂ ਕਿਸੇ ਦੇ ਅਫਸੋਸ ਲਈ ਜਾਣਾ ਸੀ।ਇਸ ਕਾਰਨ ਮੀਟਿੰਗਾਂ ’ਚ ਸ਼ਾਮਲ ਨਹੀਂ ਹੋਏ।

The post ਰੂਪਨਗਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜ਼ੈਲਦਾਰ ਦੀ ਫੇਸਬੁੱਕ ਪੋਸਟ ਨੇ ਨਵੀਂ ਚਰਚਾ ਛੇੜੀ appeared first on Punjabi Tribune.


Source link

Check Also

Vice President ਧਨਖੜ ਨੇ ਜਾਤ ਤੇ ਸੰਸਕ੍ਰਿਤੀ ਨੂੰ ਲੈ ਕੇ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਵਿਰੁੱਧ ਚੌਕਸ ਕੀਤਾ

ਨਵੀਂ ਦਿੱਲੀ, 8 ਫਰਵਰੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਜਾਤ, ਵਰਗ, ਨਸਲ ਅਤੇ ਸੱਭਿਆਚਾਰ ਦੇ …