Home / Punjabi News / ਰੁੱਖ ਵਿੱਚ ਵੱਜ ਕੇ ਕਾਰ ਨੂੰ ਅੱਗ ਲੱਗੀ; ਪਤਨੀ ਕਾਰ ਵਿੱਚ ਹੀ ਸੜੀ, ਪਤੀ ਝੁਲਸਿਆ

ਰੁੱਖ ਵਿੱਚ ਵੱਜ ਕੇ ਕਾਰ ਨੂੰ ਅੱਗ ਲੱਗੀ; ਪਤਨੀ ਕਾਰ ਵਿੱਚ ਹੀ ਸੜੀ, ਪਤੀ ਝੁਲਸਿਆ

ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 25 ਜੂਨ

ਨੇੜਲੇ ਪਿੰਡ ਰਾਮਗੜ੍ਹ ਵਿੱਚ ਨਹਿਰ ਦੇ ਪੁਲ ਕੋਲ ਸੜਕ ਹਾਦਸੇ ‘ਚ ਇੱਕ ਅਲਟੋ ਕਾਰ ਨੂੰ ਅੱਗ ਲੱਗਣ ਕਾਰਨ ਇੱਕ ਔਰਤ ਕਾਰ ਵਿੱਚ ਹੀ ਸੜ ਗਈ ਜਦਕਿ ਉਸ ਦਾ ਪਤੀ ਗੰਭੀਰ ਰੂਪ ਵਿਚ ਝੁਲਸ ਗਿਆ। ਪੁਲੀਸ ਚੌਕੀ ਘਰਾਚੋਂ ਦੇ ਇੰਚਾਰਜ ਸਬ-ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਵਾਸੀ ਖਾਨਪੁਰ ਫਕੀਰਾਂ ਆਪਣੀ ਪਤਨੀ ਸਿਮਰਨਜੀਤ ਕੌਰ ਨਾਲ ਅਲਟੋ ਕਾਰ ਵਿਚ ਪਟਿਆਲਾ ਤੋਂ ਦਵਾਈ ਲੈ ਕੇ ਵਾਪਸ ਨਹਿਰ ਦੀ ਪੱਕੀ ਪਟੜੀ ਰਾਹੀਂ ਪਿੰਡ ਵੱਲ ਆ ਰਿਹਾ ਸੀ। ਜਦੋਂ ਉਹ ਰਾਮਗੜ੍ਹ ਦੇ ਨਹਿਰ ਵਾਲੇ ਪੁਲ ਕੋਲ ਪਹੁੰਚੇ ਤਾਂ ਸਾਹਮਣਿਉਂ ਆ ਰਹੇ ਕਿਸੇ ਵਾਹਨ ਨੂੰ ਪਾਸ ਕਰਦਿਆਂ ਤਵਾਜ਼ਨ ਵਿਗੜਨ ਕਾਰਨ ਕਾਰ ਰੁੱਖ ਵਿੱਚ ਵੱਜ ਗਈ। ਇਸ ਦੌਰਾਨ ਕਾਰ ਨੂੰ ਅੱਗ ਲੱਗ ਗਈ ਤੇ ਬਿਕਰਮਜੀਤ ਸਿੰਘ ਕਾਰ ਵਿੱਚੋਂ ਬਾਹਰ ਨਿਕਲ ਆਇਆ ਪਰ ਸਿਮਰਨਜੀਤ ਕੌਰ ਦੀ ਕਾਰ ਦੇ ਵਿੱਚ ਹੀ ਸੜਨ ਕਾਰਨ ਮੌਤ ਹੋ ਗਈ। ਬੁਰੀ ਤਰ੍ਹਾਂ ਝੁਲਸੇ ਬਿਕਰਮਜੀਤ ਸਿੰਘ ਨੂੰ ਭਵਾਨੀਗੜ੍ਹ ਹਸਪਤਾਲ ਪਹੁੰਚਾਇਆ ਜਿਥੋਂ ਉਸ ਨੂੰ ਪਟਿਆਲਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ।


Source link

Check Also

ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ: ਸ਼ਾਹ

ਬਾਰਾਮੂਲਾ, 5 ਅਕਤੂਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਉਹ …