Breaking News
Home / Punjabi News / ਰਿਲਾਇੰਸ ਜੀਓ ਦਾ ਟਾਵਰ ਸਾੜਿਆ

ਰਿਲਾਇੰਸ ਜੀਓ ਦਾ ਟਾਵਰ ਸਾੜਿਆ

ਰਿਲਾਇੰਸ ਜੀਓ ਦਾ ਟਾਵਰ ਸਾੜਿਆ

ਮੋਗਾ, 8 ਜਨਵਰੀ

ਇਥੇ ਥਾਣਾ ਸਮਾਲਸਰ ਅਧੀਨ ਪਿੰਡ ਰੋਡੇ ਵਿਖੇ ਲੰਘੀ ਰਾਤ ਕੁਝ ਲੋਕਾਂ ਨੇ ਜੀਓ ਦੇ ਟਾਵਰ ਦੀ ਭੰਨ ਤੋੜ ਕਰਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਅੱਗ ਕਾਰਨ ਟਾਵਰ ਦੇ ਉਪਕਰਣ ਸੜ ਕੇ ਸਵਾਹ ਹੋ ਗਏ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਵਾਰਦਾਤ ਨੂੰ ਅਣਪਛਾਤੇ ਲੋਕਾਂ ਵਲੋਂ ਅੰਜਾਮ ਦਿੱਤਾ ਗਿਆ ਹੈ। ਕੰਪਨੀ ਦੇ ਤਕਨੀਸ਼ਨਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀਐੱਸਪੀ ਬਾਘਾਪੁਰਾਣਾ ਜਸਬਿੰਦਰ ਸਿੰਘ ਖਹਿਰਾ ਤੇ ਥਾਣਾ ਸਮਾਲਸਰ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Source link

Check Also

ਮਿਆਂਮਾਰ ਵਿੱਚ ਫੌਜੀ ਰਾਜ ਪਲਟੇ ਖਿਲਾਫ਼ ਮੁੜ ਸੜਕਾਂ ’ਤੇ ਉਤਰੇ ਲੋਕ

ਮਿਆਂਮਾਰ ਵਿੱਚ ਫੌਜੀ ਰਾਜ ਪਲਟੇ ਖਿਲਾਫ਼ ਮੁੜ ਸੜਕਾਂ ’ਤੇ ਉਤਰੇ ਲੋਕ

ਪੇਸ਼ਯੈਂਗੌਨ, 1 ਮਾਰਚ ਮੁਲਕ ਵਿੱਚ ਸੁਰੱਖਿਆ ਬਲਾਂ ਵੱਲੋਂ ਕੀਤੀ ਫਾਇਰਿੰਗ ਵਿੱਚ ਘੱਟੋ ਘੱਟ 18 ਵਿਅਕਤੀਆਂ …