Home / World / Punjabi News / ਰਾਫੇਲ ਸੌਦੇ ‘ਤੇ ਰਾਹੁਲ ਦੁਸ਼ਮਣ ਦੇਸ਼ ਦੇ ਇਸ਼ਾਰਿਆਂ ‘ਤੇ ਬੋਲ ਰਹੇ ਨੇ : ਵਿਜ

ਰਾਫੇਲ ਸੌਦੇ ‘ਤੇ ਰਾਹੁਲ ਦੁਸ਼ਮਣ ਦੇਸ਼ ਦੇ ਇਸ਼ਾਰਿਆਂ ‘ਤੇ ਬੋਲ ਰਹੇ ਨੇ : ਵਿਜ

ਅੰਬਾਲਾ — ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਦੋਸ਼ ਲਾਇਆ ਕਿ ਰਾਫੇਲ ਮੁੱਦੇ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਦੁਸ਼ਮਣ ਦੇਸ਼’ ਦੇ ਇਸ਼ਾਰਿਆਂ ‘ਤੇ ਬੋਲ ਰਹੇ ਹਨ। ਵਿਜ ਦਾ ਇਹ ਬਿਆਨ ਰਾਫੇਲ ਜਹਾਜ਼ ਸੌਦੇ ‘ਤੇ ਰਾਹੁਲ ਵਲੋਂ ਵਾਰ-ਵਾਰ ਭਾਜਪਾ ਨੂੰ ਘੇਰਨ ਨੂੰ ਲੈ ਕੇ ਦਿੱਤਾ ਗਿਆ। ਵਿਜ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲ ਕੋਈ ਵੀ ਸਬੂਤ ਨਹੀਂ ਹੈ ਅਤੇ ਉਹ ਬਿਨਾਂ ਸਬੂਤਾਂ ਦੇ ਗੱਲ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋਕ ਸਭਾ ‘ਚ ਵੀ ਇਨ੍ਹਾਂ ਨੂੰ ਦੱਸ ਦਿੱਤਾ ਗਿਆ ਹੈ ਅਤੇ ਸੁਪਰੀਮ ਕੋਰਟ ਨੇ ਵੀ ਆਪਣਾ ਫੈਸਲਾ ਦੇ ਦਿੱਤਾ ਹੈ ਕਿ ਸੌਦੇ ਵਿਚ ਕੁਝ ਵੀ ਗਲਤ ਨਹੀਂ ਹੋਇਆ ਹੈ।
ਵਿਜ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਖਾਲੀ ਜਹਾਜ਼ ਅਤੇ ਹਥਿਆਰਾਂ ਨਾਲ ਲੱਦੇ ਜਹਾਜ਼ ਵਿਚ ਫਰਕ ਹੁੰਦਾ ਹੈ ਪਰ ਰਾਹੁਲ ਜਾਣਨਾ ਚਾਹੁੰਦੇ ਹਨ ਕਿ ਉਸ ਵਿਚ ਕਿਹੜੇ-ਕਿਹੜੇ ਹਥਿਆਰ ਲਾਏ। ਉਨ੍ਹਾਂ ਕਿਹਾ ਕਿ ਇਹ ਗੱਲ ਦੁਸ਼ਮਣ ਦੇਸ਼ ਨੂੰ ਨਹੀਂ ਦੱਸ ਸਕਦੇ। ਅਜਿਹਾ ਲੱਗਦਾ ਹੈ ਕਿ ਰਾਹੁਲ ਕਿਸੇ ਦੁਸ਼ਮਣ ਦੇਸ਼ ਦੇ ਇਸ਼ਾਰਿਆਂ ‘ਤੇ ਅਜਿਹਾ ਕਰ ਰਹੇ ਹਨ।
ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਗਠਜੋੜ ਨੂੰ ਲੈ ਕੇ ਵਿਜ ਨੇ ਕਿਹਾ ਕਿ ਇਹ ਬਿਜਲੀ ਦੀਆਂ ਦੋ ਤਾਰਾਂ ਦੇ ਜੁੜਨ ਵਰਗਾ ਹੈ ਅਤੇ ਇਨ੍ਹਾਂ ਦਾ ਫਿਊਜ਼ ਉਡਣਾ ਲਾਜ਼ਮੀ ਹੈ। ਉਨ੍ਹਾਂ ਨੇ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਅਤੇ ਜਨਨਾਇਕ ਜਨਤਾ ਪਾਰਟੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਚਾਚਾ-ਭਤੀਜਾ ਆਪਸ ਵਿਚ ਲੜ ਰਹੇ ਹਨ। ਵਿਜ ਇੱਥੇ ਹੀ ਨਹੀਂ ਰੁਕ ਅਤੇ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਨੇ ਦਿੱਲੀ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਹੁਣ ਦਿੱਲੀ ਸੰਭਲ ਨਹੀਂ ਰਹੀ, ਹੁਣ ਹਰਿਆਣਾ ‘ਚ ਆਉਣਾ ਚਾਹੁੰਦੇ ਹਨ।

Check Also

ਗੁਆਂਢ ‘ਚ ਹਮਲਾਵਰ ਕਾਰਵਾਈ ਨੇ ਦਿਖਾਈ ਭਾਰਤੀ ਫੌਜ ਦੀ ਤਾਕਤ: ਰਾਜਨਾਥ ਸਿੰਘ

ਨਵੀਂ ਦਿੱਲੀ—ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਫੌਜ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਗੁਆਂਢ …

WP2Social Auto Publish Powered By : XYZScripts.com