
ਜੈਪੁਰ-ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਵੀਰਵਾਰ ਨੂੰ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਕਾਂਗਰਸ ਨੇ ਇਸ ਮੈਨੀਫੈਸਟੋ ‘ਚ 400 ਤੋਂ ਜ਼ਿਆਦਾ ਐਲਾਨ ਸ਼ਾਮਿਲ ਕੀਤੇ ਹਨ। ਕਾਂਗਰਸ ਨੇਤਾ ਸਚਿਨ ਪਾਇਲਟ ਨੇ ਕਿਹਾ ਹੈ ਕਿ ਕਾਂਗਰਸ ਦਾ ਚੋਣ ਮੈਨੀਫੈਸਟੋ ਸਿਰਫ ਦਸਤਾਵੇਜ਼ ਹੀ ਨਹੀਂ ਹੈ, ਇਸ ਨੂੰ ਸਰਕਾਰ ਬਣਾਉਣ ‘ਤੇ ਸਮੇਂ ਸਿਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ। ਇਸ ਮੈਨੀਫੈਸਟੋ ਨੂੰ ਪੀ. ਸੀ. ਦਫਤਰ ‘ਚ ਪੀ. ਸੀ. ਚੀਫ ਸਚਿਨ ਪਾਇਲਟ, ਪ੍ਰਦੇਸ਼ ਇੰਚਾਰਜ ਅਵਿਨਾਸ਼ ਪਾਂਡੇ, ਸਾਬਕਾ ਸੀ. ਐੱਮ. ਅਸ਼ੋਕ ਗਲਹੋਤ, ਮੈਨੀਫੈਸਟੋ ਸਮਿਤੀ ਦੇ ਪ੍ਰਧਾਨ ਹਰੀਸ਼ ਚੌਧਰੀ, ਰਾਗਿਣੀ ਨਾਇਕ ਅਤੇ ਪਵਨ ਖੇੜਾ ਨੇ ਜਾਰੀ ਕੀਤਾ ਹੈ।
ਰਾਜਸਥਾਨ ‘ਚ ਕਾਂਗਰਸ ਨੇ ਮੈਨੀਫੈਸਟੋ ‘ਚ ਕੀਤੇ ਇਹ ਵੱਡੇ ਵਾਅਦੇ-
-ਕਿਸਾਨਾਂ ਦਾ ਪੂਰਾ ਕਰਜ਼ਾ ਮਾਫ ਕੀਤਾ ਜਾਵੇਗਾ।
-ਨੌਜਵਾਨ ਪ੍ਰੀਖਿਆ ਦੇ ਲਈ ਮੁਫਤ ਸਫਰ ਕਰਨਗੇ।
-ਮਜ਼ਦੂਰ ਵੈੱਲਫੇਅਰ ਦੇ ਲਈ ਬੋਰਡ ਬਣੇਗਾ।
-ਨੌਜਵਾਨਾਂ ਨੂੰ ਨੌਕਰੀ ਅਤੇ ਆਸਾਨ ਲੋਨ ਦੇਣ ਦਾ ਵਾਅਦਾ।
-ਘੱਟ ਵਿਆਜ ‘ਤੇ ਕਰਜ਼ਾ
-ਟ੍ਰੈਕਟਰ ਅਤੇ ਖੇਤੀ ਸੰਦਾਂ ਦੇ ਲਈ ਜੀ. ਐੱਸ. ਟੀ. ਤੋਂ ਛੋਟ ਮਿਲੇਗੀ।
-ਬੁਜ਼ਰਗ ਕਿਸਾਨਾਂ ਨੂੰ ਪੈਂਸ਼ਨ ਦੇਣ ਦਾ ਵਾਅਦਾ ਕੀਤਾ।