Home / World / Punjabi News / ਰਾਜਨੀਤੀ ਤੋਂ ਸੰਨਿਆਸ ਲੈਣ ਦੀ ਤਿਆਰੀ ‘ਚ ਕੁਮਾਰਸਵਾਮੀ, ਕਿਹਾ ਗਲਤੀ ਨਾਲ ਬਣ ਗਿਆ CM

ਰਾਜਨੀਤੀ ਤੋਂ ਸੰਨਿਆਸ ਲੈਣ ਦੀ ਤਿਆਰੀ ‘ਚ ਕੁਮਾਰਸਵਾਮੀ, ਕਿਹਾ ਗਲਤੀ ਨਾਲ ਬਣ ਗਿਆ CM

ਬੈਂਗਲੁਰੂ— ਕਰਨਾਟਕ ਦੇ ਸਾਬਕਾ ਮੁੱਖਮੰਤਰੀ ਅਤੇ ਜਨਤਾ ਦਲ ਸਕਿਊਲਰ ਦੇ ਨੇਤਾ ਐੱਚ.ਡੀ. ਕੁਮਾਰਸਵਾਮੀ ਨੇ ਸ਼ਨੀਵਾਰ ਨੂੰ ਕਿਹਾ ਕਿ ਮੈਂ ਰਾਜਨੀਤੀ ਤੋਂ ਦੂਰ ਜਾਣ ਦੇ ਬਾਰੇ ‘ਚ ਸੋਚ ਰਿਹਾ ਹਾਂ, ਮੈਂ ਰਾਜਨੀਤੀ ‘ਚ ਦੁਰਘਟਨਾਵਸ਼ ਆਇਆ ਸੀ, ਮੁੱਖਮੰਤਰੀ ਵੀ ਦੁਰਘਟਨਾਵਸ਼ ਬਣਿਆ, ਭਗਵਾਨ ਨੇ ਮੈਨੂੰ ਦੋ ਵਾਰ ਮੁੱਖਮੰਤਰੀ ਬਣਨ ਦਾ ਮੌਕਾ ਦਿੱਤਾ, ਮੈਂ ਉੱਥੇ ਕਿਸੇ ਨੂੰ ਖੁਸ਼ ਰੱਖਣ ਲਈ ਨਹੀਂ ਸੀ, 14 ਮਹੀਨੇ ਦੇ ਕਾਰਜਕਾਲ ‘ਚ ਮੈਂ ਰਾਜ ਦੇ ਵਿਕਾਸ ਦੇ ਲਈ ਵਧੀਆ ਕੰਮ ਕੀਤਾ, ਮੈਂ ਆਪਣੇ ਕਾਰਜਕਾਲ ‘ਚ ਸੰਤੁਸ਼ਟ ਹਾਂ।
ਜ਼ਿਕਰਯੋਗ ਹੈ ਕਿ ਕੁਮਾਰਸਵਾਮੀ ਨੇ ਕਰਨਾਟਕ ਵਿਧਾਨ ਸਭਾ ‘ਚ ਵਿਸ਼ਵਾਸਮਤ ਹਾਰ ਜਾਣ ਤੋਂ ਬਾਅਦ ਪਿਛਲੇ ਮਹੀਨੇ ਹੀ ਕਰਨਾਟਕ ਦੇ ਮੁੱਖਮੰਤਰੀ ਅਹੁਦੇ ਤੋਂ ਤਿਆਗ ਪੱਤਰ ਦਿੱਤਾ ਸੀ। ਉਸ ਦੀ ਪਾਰਟੀ ਅਤੇ ਸਹਿਯੋਗੀ ਦਲ ਕਾਂਗਰਸ ਦੇ ਕਈ ਵਿਧਾਇਕਾਂ ਨੇ ਬਗਾਵਤ ਕਰ ਦਿੱਤੀ ਸੀ ਜਿਸ ਕਾਰਨ ਕੁਮਾਰਸਵਾਮੀ ਦੇ ਕੋਲ ਬਹੁਮਤ ਲਾਇਕ ਵਿਧਾਇਕ ਨਹੀਂ ਬਚੇ ਸਨ।

Check Also

ਕਿਸਾਨ ਵਲੋਂ ਕੀਤੀ ਖ਼ੁਦਕੁਸ਼ੀ ਦਾ ਵੀ ਪ੍ਰਸ਼ਾਸਨ ‘ਤੇ ਨਹੀਂ ਕੋਈ ਅਸਰ, ਅਜੇ ਵੀ ਖੇਤਾਂ ਦਾ ਬੁਰਾ ਹਾਲ

ਫਾਜ਼ਿਲਕਾ ਦੇ ਵਿਧਾਨਸਭਾ ਹਲਕਾ ਬਲੂਆਣਾ ਦੇ ਕਈ ਦਰਜਨ ਪਿੰਡ ਅੱਜ ਵੀ ਪਾਣੀ ਦੀ ਮਾਰ ਹੇਠ …

%d bloggers like this: