Home / World / Punjabi News / ਰਵਿਦਾਸ ਮੰਦਰ ਢਾਹੁਣ ਦੇ ਵਿਰੋਧ ‘ਚ ‘ਆਪ’ ਵਿਧਾਇਕ ਨੇ ਵਿਧਾਨ ਸਭਾ ‘ਚ ਫਾੜੀ ਸ਼ਰਟ

ਰਵਿਦਾਸ ਮੰਦਰ ਢਾਹੁਣ ਦੇ ਵਿਰੋਧ ‘ਚ ‘ਆਪ’ ਵਿਧਾਇਕ ਨੇ ਵਿਧਾਨ ਸਭਾ ‘ਚ ਫਾੜੀ ਸ਼ਰਟ

ਨਵੀਂ ਦਿੱਲੀ— ਦਿੱਲੀ ‘ਚ ਰਵਿਦਾਸ ਮੰਦਰ ਤੋੜੇ ਜਾਣ ਦੇ ਬਾਅਦ ਤੋਂ ਵਿਰੋਧ ਲਗਾਤਾਰ ਜਾਰੀ ਹੈ। ਹੁਣ ਅੰਬੇਡਕਰ ਨਗਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਜੇ ਦੱਤ ਨੇ ਵਿਰੋਧ ‘ਚ ਵਿਧਾਨ ਸਭਾ ਦੇ ਅੰਦਰ ਹੀ ਆਪਣੀ ਕਮੀਜ਼ ਫਾੜ ਲਈ। ਦੱਤ ਨੇ ਇਸ ਪੂਰੇ ਵਿਵਾਦ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਭਾਜਪਾ ਦੇ ਲੋਕ ਸਾਨੂੰ ਨਹੀਂ ਰਹਿਣ ਦੇਣਾ ਚਾਹੁੰਦੇ ਹਨ। ਉਨ੍ਹਾਂ ਨੇ ਵਿਧਾਨ ਸਭਾ ਦੇ ਅੰਦਰ ਹੀ ਆਪਣੀ ਕਮੀਜ਼ ਫਾੜ ਲਈ ਅਤੇ ਸ਼ਰਟ ਦੇ ਬਟਨ ਖੋਲ੍ਹ ਕੇ ਖੜ੍ਹੇ ਹੋ ਗਏ।
ਸਾਜਿਸ਼ ਦੇ ਅਧੀਨ ਢਾਹਿਆ ਗਿਆ ਮੰਦਰ
ਅਜੇ ਦੱਤ ਨੇ ਭਾਜਪਾ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ,”ਭਾਜਪਾ ਦੇ ਲੋਕ ਸਾਨੂੰ ਇੱਥੇ ਨਹੀਂ ਰਹਿਣ ਦੇਣਾ ਚਾਹੁੰਦੇ ਹਨ। ਇਸ ਲਈ ਸਾਨੂੰ ਕੋੜੇ ਮਾਰੇ।” ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦੱਤ ਮੰਦਰ ਤੋੜੇ ਜਾਣ ਵਿਰੁੱਧ ਹੋਏ ਪ੍ਰਦਰਸ਼ਨ ‘ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਕਿਹਾ ਸੀ,”ਮੰਦਰ ਨੂੰ ਵੱਡੀ ਸਾਜਿਸ਼ ਦੇ ਅਧੀਨ ਢਾਹਿਆ ਗਿਆ ਹੈ। ਦਲਿਤਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਅਧੀਨ ਕੰਮ ਕਰਨ ਵਾਲੇ ਡੀ.ਡੀ.ਏ. ਨੇ ਮੰਦਰ ਢਾਹ ਦਿੱਤਾ।”
ਚੰਦਰਸ਼ੇਖਰ ਸਮੇਤ 80 ਲੋਕ ਹਿਰਾਸਤ ‘ਚ ਲਏ ਗਏ
ਸੁਪਰੀਮ ਕੋਰਟ ਦੇ ਆਦੇਸ਼ ‘ਤੇ ਡੀ.ਡੀ.ਏ. ਵਲੋਂ ਰਵਿਦਾਸ ਮੰਦਰ ਤੋੜੇ ਜਾਣ ਦੇ ਵਿਰੋਧ ‘ਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਦਿੱਲੀ ‘ਚ ਜੰਮ ਕੇ ਪ੍ਰਦਰਸ਼ਨ ਅਤੇ ਭੰਨ-ਤੋੜ ਕੀਤੀ। ਬੁੱਧਵਾਰ ਰਾਤ ਹੁੰਦੇ-ਹੁੰਦੇ ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਪ੍ਰਦਰਸ਼ਨਕਾਰੀ ਤੁਗਲਕਾਬਾਦ ਦੇ ਉਸ ਇਲਾਕੇ ‘ਚ ਆਉਣ ਦੀ ਕੋਸ਼ਿਸ਼ ਕਰਨ ਲੱਗੇ, ਜਿੱਥੇ ਮੰਦਰ ਤੋੜਿਆ ਗਿਆ ਸੀ। ਉਸ ਦੇ ਚਾਰੇ ਪਾਸੇ ਬਣੀ ਕੰਧ ਨੂੰ ਵੀ ਉਨ੍ਹਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ। ਮਾਮਲੇ ‘ਚ ਗੋਵਿੰਦਪੁਰੀ ਥਾਣਾ ਪੁਲਸ ਨੇ ਭੀਮ ਆਰਮੀ ਦੇ ਚੀਫ ਚੰਦਰਸ਼ੇਖਰ ਸਮੇਤ ਕਰੀਬ 80 ਲੋਕਾਂ ਨੂੰ ਹਿਰਾਸਤ ‘ਚ ਲਿਆ, ਜਿਨ੍ਹਾਂ ਨੂੰ ਬੁੱਧਵਾਰ ਦੇਰ ਰਾਤ ਗ੍ਰਿਫਤਾਰ ਕਰਨ ਦੀ ਗੱਲ ਕਹੀ ਗਈ।
ਰਾਜੇਂਦਰ ਪਾਲ ਦੀ ਅਗਵਾਈ ‘ਚ ਹਜ਼ਾਰਾਂ ਵਰਕਰ ਵਿਰੋਧ ਪ੍ਰਦਰਸ਼ਨ ‘ਚ ਹੋਏ ਸ਼ਾਮਲ
ਮੰਦਰ ਤੋੜੇ ਜਾਣ ਦੇ ਵਿਰੋਧ ‘ਚ ਦਿੱਲੀ ਦੇ ਸਮਾਜ ਕਲਿਆਣ ਮੰਤਰੀ ਰਾਜੇਂਦਰ ਪਾਲ ਗੌਤਮ ਦੀ ਅਗਵਾਈ ‘ਚ ਵੀ ਹਜ਼ਾਰਾਂ ਵਰਕਰ ਇਸ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਏ। ਵਰਕਰ ਪਹਿਲਾਂ ਰਾਣੀ ਝਾਂਸੀ ਰੋਡ ਸਥਿਤ ਅੰਬੇਡਕਰ ਭਵਨ ‘ਤੇ ਇਕੱਠੇ ਹੋਏ। ਇੱਥੋਂ ਪ੍ਰਦਰਸ਼ਨ ਕਰਦੇ ਹੋਏ ਰਾਮਲੀਲਾ ਮੈਦਾਨ ਪਹੁੰਚੇ।

Check Also

ਪੰਚਕੂਲਾ ‘ਚ 4 ਸਾਲਾਂ ਬੱਚੀ ਨਾਲ ਹੈਵਾਨੀਅਤ, ਸਕੂਲ ਬਸ ‘ਚ ਚਾਲਕ ਨੇ ਕੀਤਾ ਰੇਪ

ਪਿੰਜੋਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ 4 …

WP2Social Auto Publish Powered By : XYZScripts.com