Breaking News
Home / Punjabi News / ਰਜਨੀਕਾਂਤ ਵੱੱਲੋਂ ਊਧਵ ਠਾਕਰੇ ਨਾਲ ਮੁਲਾਕਾਤ

ਰਜਨੀਕਾਂਤ ਵੱੱਲੋਂ ਊਧਵ ਠਾਕਰੇ ਨਾਲ ਮੁਲਾਕਾਤ

ਮੁੰਬਈ, 18 ਮਾਰਚ

ਸੁਪਰ ਸਟਾਰ ਰਜਨੀਕਾਂਤ ਨੇ ਅੱਜ ਸ਼ਿਵ ਸੈਨਾ (ਯੂਬੀਟੀ) ਦੇ ਆਗੂ ਊਧਵ ਠਾਕਰੇ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਪਾਰਟੀ ਆਗੂ ਨੇ ਦੱਸਿਆ ਕਿ ਇਸ ਮੁਲਾਕਾਤ ਦੇ ਸਿਆਸੀ ਅਰਥ ਨਹੀਂ ਕੱਢੇ ਜਾਣੇ ਚਾਹੀਦੇ ਹਨ, ਅਦਾਕਾਰ ਸ਼ਿਵ ਸੈਨਾ ਦੇ ਸੰਸਥਾਪਕ ਮਰਹੂਮ ਬਾਲ ਠਾਕਰੇ ਦਾ ਕੱਟੜ ਸਮਰਥਕ ਹੋਣ ਦੇ ਨਾਤੇ ਊਧਵ ਠਾਕਰੇ ਨੂੰ ਮਿਲਣ ਪੁੱਜਿਆ ਸੀ। ਠਾਕਰੇ ਦੀ ਪਤਨੀ ਰਸ਼ਮੀ ਤੇ ਪੁੱਤਰਾਂ ਆਦਿੱਤਿਆ ਤੇ ਤੇਜਸ ਨੇ ਆਪਣੀ ਰਿਹਾਇਸ਼ ‘ਮਾਤੋਸ੍ਰੀ’ ਵਿੱਚ ਅਦਾਕਾਰ ਦਾ ਨਿੱਘਾ ਸਵਾਗਤ ਕੀਤਾ। ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਆਦਿੱਤਿਆ ਠਾਕਰੇ ਨੇ ਰਜਨੀਕਾਂਤ ਦਾ ਸਵਾਗਤ ਕੀਤੇ ਜਾਣ ਦੀ ਤਸਵੀਰ ਟਵੀਟ ਕੀਤੀ। -ਪੀਟੀਆਈ


Source link

Check Also

ਅੰਮ੍ਰਿਤਪਾਲ ਸਿੰਘ ਭੇਸ ਬਦਲ ਕੇ ਫ਼ਰਾਰ ਹੋਇਆ, ਭੱਜਣ ’ਚ ਮਦਦ ਕਰਨ ਦੇ ਦੋਸ਼ ’ਚ 4 ਗ੍ਰਿਫ਼ਤਾਰ: ਆਈਜੀ

ਚੰਡੀਗੜ੍ਹ, 21 ਮਾਰਚ ਪੰਜਾਬ ਪੁਲੀਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਹੈ ਕਿ ਕਿਹਾ …