Home / Punjabi News / ਯੂਕੇ ਅੰਦਰ ਕੋਵਿਡ ਕੇਸਾਂ ਵਿੱਚ ਹੋ ਰਿਹਾ ਹੈ ਫਿਰ ਵਾਧਾ…

ਯੂਕੇ ਅੰਦਰ ਕੋਵਿਡ ਕੇਸਾਂ ਵਿੱਚ ਹੋ ਰਿਹਾ ਹੈ ਫਿਰ ਵਾਧਾ…

ਯੂਕੇ ਅੰਦਰ ਕੋਵਿਡ ਕੇਸਾਂ ਵਿੱਚ ਹੋ ਰਿਹਾ ਹੈ ਫਿਰ ਵਾਧਾ…
ਦਵਿੰਦਰ ਸਿੰਘ ਸੋਮਲ
ਯੂਕੇ ਅੰਦਰ ਕੋਵਿਡ ਕੇਸਾਂ ਵਿੱਚ ਫਿਰ ਵਾਧਾ ਪਾਇਆ ਜਾ ਰਿਹਾ ਹੈ। ਬੀਤੇ ਕੱਲ ਸੋਮਵਾਰ ਨੂੰ ਜੋ ਕੇ ਛੇਵਾ ਲਗਾਤਾਰ ਦਿਨ ਸੀ ਕੇ ਮੁੱਲਖ ਅੰਦਰ ਚਾਲੀ ਹਜਾਰ ਤੋ ਜਿਆਦਾ ਕੇਸ ਰਿਕਾਰਡ ਹੋਏ ਬੀਤੇ ਕੱਲ 49156 ਕੇਸ ਦਰਜ ਹੋਏ ਅਤੇ ਇੱਕ ਦਿਨ ਪਹਿਲਾ ਐਤਵਾਰ ਨੂੰ ਵੀ ਇਹ ਅੰਕੜਾ 45140 ਸੀ ਜੋ ਕੀ 17 ਜੁਲਾਈ ਤੋ ਬਾਅਦ ਇੱਕ ਦਿਨ ਲਈ ਸਬਤੋ ਵੱਡਾ ਨੰਬਰ ਸੀ।ਇਸੇ ਤਰਾ ਜੇਕਰ ਯੂਕੇ ਅੰਦਰ ਕੋਵਿਡ ਨਾਲ ਜੁੜੇ ਹੋਏ ਹੋਰ ਅੰਕੜਿਆ ਤੇ ਨਜ਼ਰ ਮਾਰੀ ਜਾਵੇ ਤਾਂ 12 ਅਕਤੂਬਰ ਨੂੰ ਕੋਵਿਡ ਕਾਰਣ ਰੋਜਾਨਾ ਹਸਪਤਾਲ ਦਾਖਿਲ ਹੋਣ ਵਾਲਿਆ ਦੀ ਗਿਣਤੀ 915 ਸੀ ਅਤੇ ਹੁਣ ਤੱਕ 49,422,753 ਵੈਕਸੀਨ ਦੀ ਪਹਿਲੀ ਖੁਰਾਕ ਅਤੇ 45,377,411 ਦੋਵੇ ਖੁਰਾਕਾ ਲੇ ਚੁੱਕੇ ਨੇ।
ਪ੍ਰਧਾਨਮੰਤਰੀ ਦੇ ਬੁਲਾਰੇ ਨੇ ਕਿਹਾ ਹੈ ਕੀ ਡਾਊਨਿੰਗ ਸਟਰੀਰ ਇਹਨਾਂ ਸਬ ਅੰਕੜਿਆ ਤੇ ਨਜਦੀਕੀ ਨਜਰ ਰੱਖ ਰਿਹਾ ਹੈ।
Uk ਦੇ ਸਾਬਕਾ ਚੀਫ ਅਡਵਾਇਜਰ ਸਰ ਡੇਵਿਡ ਕਿੰਗ ਨੇ ਮੁੱਲਖ ਅੰਦਰ ਵਧ ਰਹੀ ਕੋਵਿਡ ਦੀ ਲਾਗ ਨੂੰ ਲੇਕੇ ਚਿੰਤਾ ਜਤਾਈ ਹੈ।ਉਹਨਾਂ ਅੱਜ ਸਕਾਈ ਨਿਊਜ ਨਾਲ ਗੱਲ ਕਰਦਿਆ ਕਿਹਾ ਇਹ ਬਿਮਾਰੀ ਵਧ ਰਹੀ ਹੈ ਤੇ ਇਹ ਵਾਧਾ ਵੀ ਪਿਛਲੇ ਵਾਧੇ ਜਿੰਨਾ ਹੀ ਖਤਰਨਾਕ ਹੋ ਸਕਦਾ।
ਉੱਚ ਕੋਟੀ ਦੇ ਵਿਗਆਨੀ ਸਰ ਡੇਵਿਡ ਨੇ ਕਿਹਾ ਕੀ ਉਹ ਸਮਝ ਨਹੀ ਪਾ ਰਹੇ ਕੇ ਲੋਕਾ ਨੇ ਮਾਸਕ ਪਹਿਨਣਾ ਕਿਉ ਬੰਦ ਕਰਤਾ ਜੋ ਕੀ ਬਹੁਤ ਆਸਾਨ ਢੰਗ ਹੈ ਜਿਸ ਨਾਲ ਲਾਗ ਫੈਲਣ ਤੋ ਰੁਕੇ ਇਸ ਵਿੱਚ ਮੱਦਦ ਮਿਲਦੀ ਹੈ। ਉਹਨਾਂ ਚਲ ਰਹੇ booster jab roolout ਭਾਵ ਜਿਹਨਾਂ ਦੇ ਵੈਕਸੀਨ ਦਾ ਤੀਸਰਾ ਟੀਕਾ ਲਗਾਇਆ ਜਾਣਾ ਇਸ ਦੇ ਸਹਿਜੇ ਚੱਲਣ ਉੱਤੇ ਵੀ ਤਨਕੀਦ ਕਰਦਿਆ ਕਿਹਾ ਕੇ ਸਮਝ ਤੋ ਪਰੇ ਹੈ ਕੇ ਜੇਕਰ ਸਾਡੇ ਕੋਲ ਵੈਕਸੀਨ ਮੌਜੂਦ ਹੈ ਤੇ ਇੰਨੀ ਦੇਰ ਕਿਉ ਹੋ ਰਹੀ ਏ।
ਮਹਾਂਮਾਰੀ ਵਿਗਆਨੀ ਪ੍ਰੋਫਸੈਰ ਨੀਲ ਫਰਗਿਸ਼ੂਨ ਨੇ ਕਿਹਾ ਹੈ ਕੀ ਬੂਸਟਰ ਵੈਕਸੀਨ ਦੇ ਨਾਲ-੨ ਯੂਕੇ ਨੂੰ ਟੀਨੇਜਰਸ ਅੰਦਰ ਵੀ ਟੀਕਾਕਰਨ ਦਰ ਵਧਾਉਣੀ ਚਾਹੀਦੀ ਹੈ ਤਾਂ ਕੀ ਵੱਧਦੇ ਹੋਏ ਕੇਸਾ ਨੂੰ ਠੱਲ ਪਾਉਣ ‘ਚ ਮੱਦਦ ਮਿਲੇ। ਉਹਨਾ ਪੁੰਆਇਟ ਆਊਟ ਕੀਤਾ ਕੇ ਜਿਆਦਾ ਕੋਵਿਡ ਕੇਸ ਇਸ ਵੇਲੇ ਟੀਨੇਜਰਸ ਅੰਦਰ ਨੇ।ਇਸਦੇ ਨਾਲ ਹੀ ਉਹਨਾ ਕਿਹਾ ਕੇ ਜਿਆਦਾਤਾਰ ਯੂਰਪੀਅਨ ਮੁੱਲਖਾ ਅੰਦਰ ਟੀਨੇਜਰਸ(ਨੌਜਵਾਨਾ)ਅੰਦਰ ਜੋ ਟੀਕਾਕਾਰਨ ਹੋ ਰਿਹਾ ਉਹ ਦਰ ਯੂਕੇ ਨਾਲੋ ਜਿਆਦਾ ਹੈ ਅਤੇ ਨਾਲੇ ਉਹ ਦੋ ਖੁਰਾਕਾ ਦੇ ਰਹੇ ਨੇ।

The post ਯੂਕੇ ਅੰਦਰ ਕੋਵਿਡ ਕੇਸਾਂ ਵਿੱਚ ਹੋ ਰਿਹਾ ਹੈ ਫਿਰ ਵਾਧਾ… first appeared on Punjabi News Online.


Source link

Check Also

ਭਾਰਤ ਵਿੱਚ ਪਿਛਲੇ 10 ਸਾਲ ’ਚ ਲੋਕਤੰਤਰ ਨੂੰ ਕਾਫੀ ਢਾਹ ਲਾਈ ਗਈ: ਰਾਹੁਲ ਗਾਂਧੀ

ਭਾਰਤ ਵਿੱਚ ਪਿਛਲੇ 10 ਸਾਲ ’ਚ ਲੋਕਤੰਤਰ ਨੂੰ ਕਾਫੀ ਢਾਹ ਲਾਈ ਗਈ: ਰਾਹੁਲ ਗਾਂਧੀ

ਵਾਸ਼ਿੰਗਟਨ, 11 ਸਤੰਬਰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ …