Home / Punjabi News / ਯੂਕਰੇਨ ਜੰਗ ਸਬੰਧੀ ਲਗਾਤਾਰ ਭਾਰਤ ਤੇ ਚੀਨ ਦੇ ਸੰਪਰਕ ’ਚ ਹਾਂ: ਪੂਤਿਨ

ਯੂਕਰੇਨ ਜੰਗ ਸਬੰਧੀ ਲਗਾਤਾਰ ਭਾਰਤ ਤੇ ਚੀਨ ਦੇ ਸੰਪਰਕ ’ਚ ਹਾਂ: ਪੂਤਿਨ

ਮਾਸਕੋ, 5 ਸਤੰਬਰ
Russia-Ukraine conflict: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਯੂਕਰੇਨ ਨਾਲ ਰੂਸ ਦੀ ਜਾਰੀ ਜੰਗ ਦੇ ਮਾਮਲੇ ਉਤੇ ਲਗਾਤਾਰ ਭਾਰਤ, ਚੀਨ ਅਤੇ ਬਰਾਜ਼ੀਲ ਦੇ ਸੰਪਰਕ ਵਿਚ ਹਨ।
ਰੂਸੀ ਖ਼ਬਰ ਏਜੰਸੀ ‘ਤਾਸ’ ਦੀ ਰਿਪੋਰਟ ਮੁਤਾਬਕ ਉਨ੍ਹਾਂ ਇਹ ਵੀ ਕਿਹਾ ਕਿ ਇਹ ਤਿੰਨੇ ਮੁਲਕ ਮਸਲੇ ਦੇ ਹੱਲ ਲਈ ਸੰਜੀਦਾ ਕੋਸ਼ਿਸ਼ਾਂ ਕਰ ਰਹੇ ਹਨ। ਖ਼ਬਰ ਏਜੰਸੀ ਮੁਤਾਬਕ ਉਨ੍ਹਾਂ ਕਿਹਾ, ‘‘ਅਸੀਂ ਆਪਣੇ ਦੋਸਤਾਂ ਤੇ ਭਾਈਵਾਲਾਂ ਦਾ ਸਤਿਕਾਰ ਕਰਦੇ ਹਾਂ, ਜੋ ਮੇਰੇ ਖ਼ਿਆਲ ਵਿਚ ਇਸ ਟਰਕਾਅ ਨਾਲ ਜੁੜੇ ਹੋਏ ਮੁੱਦਿਆਂ ਦੇ ਹੱਲ ਲਈ ਸੰਜੀਦਾ ਕੋਸ਼ਿਸ਼ਾਂ ਕਰ ਰਹੇ ਹਨ, ਖ਼ਾਸਕਰ ਚੀਨ, ਬਰਾਜ਼ੀਲ ਅਤੇ ਭਾਰਤ। ਮੈਂ ਇਸ ਮੁੱਦੇ ਉਤੇ ਆਪਣੇ ਇਨ੍ਹਾਂ ਦੋਸਤਾਂ ਨਾਲ ਲਗਾਤਾਰ ਰਾਬਤਾ ਰੱਖਦਾ ਹਾਂ।’’
ਰੂਸ ਦੇ ਵਲਾਦੀਵੋਸਤੋਕ ਵਿਚ ਪੂਰਬੀ ਆਰਥਿਕ ਫੋਰਮ (ਈਈਐਫ਼ – Eastern Economic Forum) ਦੇ ਹੋਏ ਪਲੈਨਰੀ ਸੈਸ਼ਨ ਬਾਰੇ ਰਿਪੋਰਟਿੰਗ ਕਰਦਿਆਂ ਅਮਰੀਕੀ ਮੀਡੀਆ ਪੋਰਟਲ ‘ਪੋਲਿਟਿਕੋ’ ਨੇ ਵੀ ਸ੍ਰੀ ਪੂਤਿਨ ਦੇ ਹਵਾਲੇ ਨਾਲ ਕਿਹਾ, ‘‘ਜੇ ਯੂਕਰੇਨ ਦੀ ਗੱਲਬਾਤ ਕਰਨ ਦੀ ਖ਼ਾਹਿਸ਼ ਹੋਵੇ, ਤਾਂ ਮੈਂ ਅਜਿਹਾ ਕਰ ਸਕਦਾ ਹਾਂ।’’
ਪੂਤਿਨ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਯੂਕਰੇਨ ਦੇ ਕੀਤੇ ਗਏ ਇਤਿਹਾਸਕ ਦੌਰੇ ਅਤੇ ਉਨ੍ਹਾਂ ਵੱਲੋਂ ਮੁਲਕ ਦੇ ਸਦਰ ਵੋਲੋਦੀਮੀਰ ਜ਼ੇਲੈਂਸਕੀ ਨਾਲ ਕੀਤੀ ਗਈ ਗੱਲਬਾਤ ਤੋਂ ਦੋ ਹਫ਼ਤਿਆਂ ਦੌਰਾਨ ਆਈ ਹੈ।
ਰੂਸੀ ਰਾਸ਼ਟਰਪਤੀ ਦੇ ਤਰਜਮਾਨ ਦਮਿਤਰੀ ਪੈਸਕੋਵ ਨੇ ਵੀ ਵੱਖਰੇ ਤੌਰ ’ਤੇ ਕਿਹਾ ਕਿ ਯੂਕਰੇਨ ਨਾਲ ਗੱਲਬਾਤ ਅੱਗੇ ਵਧਾਉਣ ਵਿਚ ਭਾਰਤ ਮਦਦਗਾਰ ਹੋ ਸਕਦਾ ਹੈ। -ਪੀਟੀਆਈ

The post ਯੂਕਰੇਨ ਜੰਗ ਸਬੰਧੀ ਲਗਾਤਾਰ ਭਾਰਤ ਤੇ ਚੀਨ ਦੇ ਸੰਪਰਕ ’ਚ ਹਾਂ: ਪੂਤਿਨ appeared first on Punjabi Tribune.


Source link

Check Also

ਨੋਏਲ ਟਾਟਾ ਬਣੇ ਟਾਟਾ ਟਰੱਸਟ ਦੇ ਚੇਅਰਮੈਨ → Ontario Punjabi News

ਰਤਨ ਟਾਟਾ ਦੀ ਮੌਤ ਤੋਂ ਬਾਅਦ ਸਮੂਹ ਦੇ ਸਭ ਤੋਂ ਵੱਡੇ …