ਨਵੀਂ ਦਿੱਲੀ, 22 ਸਤੰਬਰ
ਦੱਖਣ-ਪੱਛਮੀ ਮੌਨਸੂਨ ਦੀ ਉੱਤਰ-ਪੱਛਮੀ ਭਾਰਤ ਤੋਂ 25 ਸਤੰਬਰ ਤੋਂ ਰੁਖਸਤਗੀ ਸ਼ੁਰੂ ਕਰਨ ਦੀ ਸੰਭਾਵਨਾ ਹੈ। ਇਹ ਜਾਣਕਾਰੀ ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਅੱਜ ਦਿੱਤੀ ਹੈ। ਆਮ ਤੌਰ ’ਤੇ, ਦੱਖਣ-ਪੱਛਮੀ ਮੌਨਸੂਨ ਕੇਰਲਾ ਤੋਂ ਪਹਿਲੀ ਜੂਨ ਨੂੰ ਸ਼ੁਰੂ ਹੁੰਦੀ ਅਤੇ 8 ਜੁਲਾਈ ਤੱਕ ਪੂਰੇ ਭਾਰਤ ਵਿੱਚ ਪਹੁੰਚ ਜਾਂਦੀ ਹੈ। ਮੌਨਸੂਨ ਦੀ ਉੱਤਰ-ਪੱਛਮ ਭਾਰਤ ਤੋਂ 17 ਸਤੰਬਰ ਦੇ ਨੇੜੇ-ਤੇੜੇ ਰੁਖਸਤਗੀ ਸ਼ੁਰੂ ਹੋ ਜਾਂਦੀ ਹੈ ਅਤੇ 15 ਅਕਤੂਬਰ ਤੱਕ ਪੂਰੀ ਤਰ੍ਹਾਂ ਵਾਪਸ ਚਲੀ ਜਾਂਦੀ ਹੈ। ਮੌਸਮ ਵਿਭਾਗ ਨੇ ਕਿਹਾ, ‘‘ਅਗਲੇ ਪੰਜ ਦਿਨਾਂ ਤੱਕ ਉੱਤਰ-ਪੱਛਮ ਅਤੇ ਆਸ-ਪਾਸ ਦੇ ਪੱਛਮੀ-ਕੇਂਦਰੀ ਭਾਰਤ ਵਿੱਚ ਹਲਕੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਪੱਛਮੀ ਰਾਜਸਥਾਨ ਦੇ ਕੁੱਝ ਹਿੱਸਿਆਂ ਤੋਂ ਉੱਤਰ-ਪੱਛਮੀ ਮੌਨਸੂਨ ਦੇ 25 ਸਤੰਬਰ ਦੇ ਆਸ-ਪਾਸ ਵਾਪਸੀ ਦੇ ਅਨੁਕੂਲ ਹਾਲਾਤ ਬਣ ਰਹੇ ਹਨ।’’ -ਪੀਟੀਆਈ
The post ਮੌਨਸੂਨ ਦੀ ਉੱਤਰ-ਪੱਛਮੀ ਭਾਰਤ ਤੋਂ ਰੁਖਸਤਗੀ 25 ਤੋਂ appeared first on punjabitribuneonline.com.
Source link