Home / World / Punjabi News / ਮੋਰਨੀ ਗੈਂਗਰੇਪ ਵਿਚ ਐੱਸ. ਆਈ. ਟੀ. ਦਾ ਜਵਾਬ ਪੇਸ਼, 9 ਹੋਰ ਗ੍ਰਿਫਤਾਰੀਆਂ ਹੋਈਆਂ

ਮੋਰਨੀ ਗੈਂਗਰੇਪ ਵਿਚ ਐੱਸ. ਆਈ. ਟੀ. ਦਾ ਜਵਾਬ ਪੇਸ਼, 9 ਹੋਰ ਗ੍ਰਿਫਤਾਰੀਆਂ ਹੋਈਆਂ

ਹਰਿਆਣਾ— ਮੋਰਨੀ ਗੈਂਗਰੇਪ ਮਾਮਲੇ ‘ਚ ਹਾਈਕੋਰਟ ਵਲੋਂ ਖੁਦ ਨੋਟਿਸ ਲੈਂਦੇ ਹੋਏ ਹਰਿਆਣਾ ਸਰਕਾਰ ਤੋਂ ਮੰਗੇ ਜਵਾਬ ‘ਤੇ ਸੋਮਵਾਰ ਨੂੰ ਸਰਕਾਰ ਨੇ ਐੱਸ. ਆਈ. ਟੀ. ਹੈੱਡ ਏ. ਐੱਸ. ਪੀ. ਅਫਸਰ ਦਾ ਐਫੀਡੇਵਿਟ ਪੇਸ਼ ਕੀਤਾ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਵਕੀਲ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ‘ਤੇ ਸ਼ੁਰੂਆਤ ਵਿਚ 2 ਮੁਲਜ਼ਮ ਫੜੇ ਗਏ ਸਨ ਅਤੇ ਹੁਣ ਮਾਮਲੇ ਵਿਚ 9 ਹੋਰ ਮੁਲਜ਼ਮ ਫੜੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਪੀੜਤਾ ਦਾ ਪਤੀ ਵੀ ਸ਼ਾਮਲ ਹੈ। ਮਾਮਲੇ ਵਿਚ ਦੇਹ ਵਪਾਰ ਦੀ ਧਾਰਾ ਵੀ ਜੋੜੀ ਗਈ ਹੈ। ਕੇਸ ਦੀ ਨਿਰਪੱਖ ਰੂਪ ਤੋਂ ਜਾਂਚ ਜਾਰੀ ਹੈ। ਕਾਲ ਡਿਟੇਲਸ ਜਾਂਚੀਆਂ ਗਈਆਂ ਹਨ ਤੇ ਪੀੜਤਾ ਦੇ ਪਤੀ ਦੀ ਟਾਵਰ ਲੋਕੇਸ਼ਨ ਵੀ ਖੰਘਾਲੀ ਜਾ ਰਹੀ ਹੈ। ਇਸ ਤੋਂ ਇਲਾਵਾ ਮੋਰਨੀ ਵਿਚ ਗੈਸਟ ਹਾਊਸਾਂ ਦੀ ਵੀ ਜਾਂਚ ਕਰਕੇ ਗ਼ੈਰ-ਕਾਨੂੰਨੀ ਰੂਪ ਨਾਲ ਬਣੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਗੈਸਟ ਹਾਊਸਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਹਾਈਕੋਰਟ ਨੇ ਪੁਲਸ ਦੇ ਜਵਾਬ ‘ਤੇ ਤਸੱਲੀ ਪ੍ਰਗਟ ਕਰਦਿਆਂ ਮਾਮਲੇ ਵਿਚ 9 ਅਕਤੂਬਰ ਦੀ ਤਰੀਕ ਤੈਅ ਕਰਦਿਆਂ ਅਗਲੀ ਜਾਂਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

Check Also

ਰਾਹੁਲ ਗਾਂਧੀ ਦੇ ਮਨ ‘ਚ ਪ੍ਰਧਾਨ ਮੰਤਰੀ ਅਹੁਦੇ ਲਈ ਕੋਈ ਸਨਮਾਨ ਨਹੀਂ : ਸਮਰਿਤੀ ਇਰਾਨੀ

ਜੈਪੁਰ – ਕੇਂਦਰੀ ਕੱਪੜਾ ਮੰਤਰੀ ਸਮਰਿਤੀ ਇਰਾਨੀ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ …

WP Facebook Auto Publish Powered By : XYZScripts.com