Home / World / Punjabi News / ਮੋਦੀ ਚੁਣੌਤੀ ਮਨਜ਼ੂਰ ਕਰਨ, ਮੈਂ ਘਰ ਜਾ ਕੇ ਬਹਿਸ ਕਰਨ ਨੂੰ ਤਿਆਰ ਹਾਂ : ਰਾਹੁਲ

ਮੋਦੀ ਚੁਣੌਤੀ ਮਨਜ਼ੂਰ ਕਰਨ, ਮੈਂ ਘਰ ਜਾ ਕੇ ਬਹਿਸ ਕਰਨ ਨੂੰ ਤਿਆਰ ਹਾਂ : ਰਾਹੁਲ

ਰਾਏਬਰੇਲੀ (ਉੱਤਰ ਪ੍ਰਦੇਸ਼)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਜਿਸ ਦਿਨ ਮੋਦੀ ਉਨ੍ਹਾਂ ਦੀ ਚੁਣੌਤੀ ਮਨਜ਼ੂਰ ਕਰ ਲੈਣਗੇ, ਉਸ ਦਿਨ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਰਾਹੁਲ ਨੇ ਇੱਥੇ ਮਾਂ ਅਤੇ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਵਲੋਂ ਰਾਏਬਰੇਲੀ ਲੋਕ ਸਭਾ ਚੋਣਾਂ ਖੇਤਰ ਤੋਂ ਪਰਚਾ ਦਾਖਲ ਕਰਨ ਤੋਂ ਬਾਅਦ ਕਿਹਾ,”ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਨਾਲ ਬਹਿਸ ਕਰਨ ਦੀ ਚੁਣੌਤੀ ਮਨਜ਼ੂਰ ਕਰ ਲੈਣਗੇ, ਉਸ ਦਿਨ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।” ਰਾਹੁਲ ਨੇ ਕਿਹਾ,”ਜਿਸ ਦਿਨ ਬਹਿਸ ਹੋਈ, ਉਸ ਦਿਨ ਦੇਸ਼ ਨੂੰ ਪਤਾ ਲੱਗ ਜਾਵੇਗਾ ਕਿ ਚੌਕੀਦਾਰ ਚੋਰ ਹੈ।”
ਘਰ ਜਾ ਕੇ ਬਹਿਸ ਕਰਨ ਨੂੰ ਤਿਆਰ
ਰਾਹੁਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਾਲ ਖੁੱਲ੍ਹੀ ਬਹਿਸ ਲਈ ਤਿਆਰ ਹਨ ਅਤੇ ਲੋੜ ਪਈ ਤਾਂ ਉਨ੍ਹਾਂ ਦੇ ਘਰ ਜਾ ਕੇ ਵੀ ਬਹਿਸ ਕਰ ਸਕਦੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਮੋਦੀ ਦੱਸਣ ਕੇ ਅਨਿਲ ਅੰਬਾਲੀ ਨੂੰ ਰਾਫੇਲ ਦਾ ਠੇਕਾ ਕਿਵੇਂ ਦਿੱਤਾ। ਰਾਹੁਲ ਨੇ ਕਿਹਾ,”ਮੋਦੀ ਇਹ ਸਮਝਾ ਦੇਣ ਕਿ ਅਨਿਲ ਅੰਬਾਨੀ, ਜੋ ਉਨ੍ਹਾਂ ਦਾ ਦੋਸਤ ਅਤੇ ਭਰਾ ਹੈ, ਉਸ ਨੂੰ ਰਾਫੇਲ ਦਾ ਠੇਕਾ ਕਿਵੇਂ ਦੇ ਦਿੱਤਾ।” ਉਨ੍ਹਾਂ ਨੇ ਕਿਹਾ ਕਿ ਮੋਦੀ ਇਹ ਵੀ ਦੱਸਣ ਕਿ ਫਰਾਂਸ ਦੇ ਰਾਸ਼ਟਰਪਤੀ ਨੇ ਇਹ ਕਿਉਂ ਬੋਲਿਆ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਫੇਲ ਦਾ ਠੇਕਾ ਅਨਿਲ ਅੰਬਾਨੀ ਨੂੰ ਮਿਲੇਗਾ।

Check Also

ਕੋਰੋਨਾ ਬਾਰੇ ਵਿਗਿਆਨੀਆਂ ਦਾ ਵੱਡਾ ਦਾਅਵਾ, WHO ਤੋਂ ਮੰਗੇ ਨਵੇਂ ਦਿਸ਼ਾ-ਨਿਰਦੇਸ਼

ਕੋਰੋਨਾਵਾਇਰਸ ਦੇ ਹਵਾ ਰਾਹੀਂ ਫੈਲਣ ਨੂੰ ਲੈ ਕੇ ਕਈ ਵਾਰ ਸ਼ੰਕੇ ਜ਼ਾਹਿਰ ਕੀਤੇ ਜਾ ਚੁੱਕੇ …

%d bloggers like this: