Home / World / Punjabi News / ‘ਮੋਦੀ ਉਸ ਵਹੁਟੀ ਵਾਂਗ ਜਿਹੜੀ ਰੋਟੀਆਂ ਘੱਟ ਵੇਲਦੀ ਪਰ ਚੂੜੀਆਂ ਵੱਧ ਛਣਕਾਉਂਦੀ’

‘ਮੋਦੀ ਉਸ ਵਹੁਟੀ ਵਾਂਗ ਜਿਹੜੀ ਰੋਟੀਆਂ ਘੱਟ ਵੇਲਦੀ ਪਰ ਚੂੜੀਆਂ ਵੱਧ ਛਣਕਾਉਂਦੀ’

ਸਿੱਧੂ ਨੇ ਮੀਡੀਆ ਨੂੰ ਕਿਹਾ ਕਿ ਮੋਦੀ ਉਸ ਦੁਲਹਨ ਵਾਂਗ ਹਨ ਜੋ ਰੋਟੀਆਂ ਘੱਟ ਵੇਲਦੀ ਹੈ ਤੇ ਚੂੜੀਆਂ ਵਧੇਰੇ ਛਣਕਾਉਂਦੀ ਹੈ ਤਾਂ ਕਿ ਪਤਾ ਚੱਲੇ ਕਿ ਉਹ ਕੰਮ ਕਰ ਰਹੀ ਹੈ।

ਇੰਦੌਰ: ਚੋਣ ਕਮਿਸ਼ਨ ਦੇ ਤਾਜ਼ਾ ਨੋਟਿਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਪੀਐਮ ਮੋਦੀ ਖ਼ਿਲਾਫ਼ ਤਿੱਖੇ ਹਮਲੇ ਕਰ ਰਹੇ ਹਨ। ਹੁਣ ਤਾਂ ਉਨ੍ਹਾਂ ਪੀਐਮ ਮੋਦੀ ਦੀ ਤੁਲਨਾ ਉਸ ਵਹੁਟੀ ਨਾਲ ਕਰ ਦਿੱਤੀ ਜੋ ਘਰੇਲੂ ਕੰਮ-ਕਾਜ ਕਰਦੀ ਹੈ, ਪਰ ਹੋਰਾਂ ਸਾਹਮਣੇ ਕੰਮ ਦਾ ਦਿਖਾਵਾ ਜ਼ਿਆਦਾ ਕਰਦੀ ਹੈ। ਸਿੱਧੂ ਨੇ ਮੀਡੀਆ ਨੂੰ ਕਿਹਾ ਕਿ ਮੋਦੀ ਉਸ ਦੁਲਹਨ ਵਾਂਗ ਹਨ ਜੋ ਰੋਟੀਆਂ ਘੱਟ ਵੇਲਦੀ ਹੈ ਤੇ ਚੂੜੀਆਂ ਵਧੇਰੇ ਛਣਕਾਉਂਦੀ ਹੈ ਤਾਂ ਕਿ ਪਤਾ ਚੱਲੇ ਕਿ ਉਹ ਕੰਮ ਕਰ ਰਹੀ ਹੈ।

ਸਿੱਧੂ ਨੇ ਕਿਹਾ ਕਿ ਉਹ 8ਵੀਂ ਵਾਰ ਪੁੱਛ ਰਹੇ ਹਨ ਕਿ ਮੋਦੀ ਉਨ੍ਹਾਂ ਨੂੰ ਆਪਣੀ ਬੱਸ ਇੱਕ ਉਪਲਬਧੀ ਦੱਸ ਦੇਣ। ਦੱਸ ਦੇਈਏ ਪੀਐਮ ਖ਼ਿਲਾਫ਼ ਕਥਿਤ ਅਪਮਾਨਜਨਕ ਟਿੱਪਣੀਆਂ ਕਰਨ ਲਈ ਚੋਣ ਜ਼ਾਬਤੇ ਦੀ ਉਲੰਘਣਾ ਕਰਨ ‘ਤੇ ਚੋਣ ਕਮਿਸ਼ਨ ਨੇ ਸਿੱਧੂ ਨੂੰ ਸ਼ੁੱਕਰਵਾਰ ਨੂੰ ਹੀ ਨਵਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

Check Also

ਦੇਸ਼ ਦੇ ਚਾਰ ਰਾਜਾਂ ‘ਚ ਕੋਰੋਨਾ ਦਾ ਸਭ ਤੋ ਵੱਧ ਕਹਿਰ, ਮਰੀਜ਼ਾਂ ਦੀ ਸੰਖਿਆ 2 ਲੱਖ ਪਾਰ

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 8,909 …

%d bloggers like this: