Home / World / ਮੁੰਬਈ: ਭਿਵੰਡੀ ਦੇ 16 ਗੋਦਾਮਾਂ ‘ਚ ਲੱਗੀ ਅੱਗ, 50 ਲੋਕਾਂ ਨੂੰ ਬਚਾਇਆ ਸੁਰੱਖਿਅਤ

ਮੁੰਬਈ: ਭਿਵੰਡੀ ਦੇ 16 ਗੋਦਾਮਾਂ ‘ਚ ਲੱਗੀ ਅੱਗ, 50 ਲੋਕਾਂ ਨੂੰ ਬਚਾਇਆ ਸੁਰੱਖਿਅਤ

3ਨੈਸ਼ਨਲ ਡੈਸਕ— ਮੁੰਬਈ ਦੇ ਭਿਵੰਡੀ ਇਲਾਕੇ ‘ਚ ਅੱਜ ਸਵੇਰੇ 16 ਗੋਦਾਮਾਂ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਆਸਪਾਸ ਹੱਲਚੱਲ ਮਚ ਗਈ। ਜਾਣਕਰੀ ਮੁਤਾਬਕ ਗੋਦਾਮ ‘ਚ ਫਸੇ 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਫਾਇਰ ਬਿਗ੍ਰੇਡ ਦੀ ਗੱਡੀ ਮੌਕੇ ‘ਤੇ ਪੁੱਜ ਗਈ ਹੈ ਅਤੇ ਗੋਦਾਮ ‘ਚ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ।
ਫਾਇਰ ਬਿਗ੍ਰੇਡ ਕਰਮਚਾਰੀ ਮੁਤਾਬਕ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ, ਜਿਸ ਨੂੰ ਬੁਝਾਉਣ ‘ਚ ਬਹੁਤ ਸਮੇਂ ਲੱਗ ਸਕਦਾ ਹੈ ਪਰ ਕੋਸ਼ਿਸ਼ ਜਾਰੀ ਹੈ। ਪੁਲਸ ਅੱਗ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਗ ਕਾਰਨ ਕਿੰਨਾ ਨੁਕਸਾਨ ਹੋਇਆ ਹੈ, ਇਸ ਗੱਲ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਮੰਗਲਵਾਰ ਨੂੰ ਦੱਖਣੀ ਮੁੰਬਈ ‘ਚ ਸਥਿਤ ਮੰਤਰਾਲੇ ਕੰਪਲੈਕਸ ‘ਚ ਵੀ ਅੱਗ ਲੱਗ ਗਈ। ਅੱਗ ਮੰਤਰਾਲੇ ਦੀ ਪਹਿਲੀ ਮੰਜ਼ਲ ‘ਤੇ ਰਾਤੀ ਕਰੀਬ 11 ਵਜੇ ਲੱਗੀ ਸੀ, ਜਿਸ ਨੂੰ ਚਾਰ ਫਾਇਰ ਬਿਗ੍ਰੇਡ ਗੱਡੀਆਂ ਨੇ 15 ਮਿੰਟ ਦੇ ਅੰਦਰ ਕਾਬੂ ਪਾ ਲਿਆ ਸੀ।

Check Also

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਾਰੀਆਂ ਬਰਾਦਰੀਆਂ ਅਤੇ ਧਰਮਾਂ ਨੂੰ ਬਰਾਬਰ ਦਾ ਸਨਮਾਨ ਦੇਣ : ਬਡਹੇੜੀ

ਚੰਡੀਗੜ : ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ …