Home / Punjabi News / ਮੁਹਾਲੀ: ਲਾਰੈਂਸ ਬਿਸ਼ਨੋਈ ਦੀ ਹਮਾਇਤ ਵਾਲੇ ਫ਼ਿਰੌਤੀ ਗਰੋਹ ਦਾ ਪਰਦਾਫ਼ਾਸ਼, 3 ਗ੍ਰਿਫ਼ਤਾਰ

ਮੁਹਾਲੀ: ਲਾਰੈਂਸ ਬਿਸ਼ਨੋਈ ਦੀ ਹਮਾਇਤ ਵਾਲੇ ਫ਼ਿਰੌਤੀ ਗਰੋਹ ਦਾ ਪਰਦਾਫ਼ਾਸ਼, 3 ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀ

ਮੁਹਾਲੀ, 31 ਮਈ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਦੱਸਿਆ ਹੈ ਕਿ ਪੰਜਾਬ ਪੁਲੀਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਮਾਇਤ ਵਾਲੇ ਫਿਰੌਤੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਰੋਹਿਤ ਭਾਰਦਵਾਜ ਵਾਸੀ ਜ਼ੀਰਕਪੁਰ ਅਤੇ ਮੋਹਿਤ ਭਾਰਦਵਾਜ ਅਤੇ ਅਰਜੁਨ ਠਾਕੁਰ (ਦੋਵੇਂ ਚੰਡੀਗੜ੍ਹ) ਨੂੰ ਕਾਬੂ ਕੀਤਾ ਹੈ। ਡੀਜੀਪੀ ਨੇ ਦੱਸਿਆ ਕਿ ਮਾਮਲੇ ਦੀ ਵਿਸਤ੍ਰਿਤ ਜਾਂਚ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਮੁਹਾਲੀ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਤਾਲਮੇਲ ਨਾਲ ਕਾਰਵਾਈ ਸ਼ੁਰੂ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਇਹ ਤਿੰਨੇ ਗ੍ਰਿਫਤਾਰ ਕੀਤੇ ਗਏ। ਰੋਹਿਤ ਭਾਰਦਵਾਜ ਦੇ ਕਬਜ਼ੇ ‘ਚੋਂ 14.78 ਲੱਖ ਰੁਪਏ ਅਤੇ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਮੋਬਾਈਲ ਫ਼ੋਨਾਂ ਤੋਂ ਹੋਰ ਪੁਖਤਾ ਸਬੂਤ ਵੀ ਬਰਾਮਦ ਕੀਤੇ ਹਨ।


Source link

Check Also

ਬਰਨਾਲਾ ’ਚ ਮਜ਼ਦੂਰ ਮੁਕਤੀ ਮੋਰਚਾ ਤੇ ਲਬਿਰੇਸ਼ਨ ਨੇ ਸ਼ਹੀਦੇ ਆਜ਼ਮ ਦੇ ਜਨਮ ਦਨਿ ’ਤੇ ਕੀਤਾ ਮਾਰਚ

ਪਰਸ਼ੋਤਮ ਬੱਲੀ ਬਰਨਾਲਾ, 28 ਸਤੰਬਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀਪੀਆਈ (ਐੱਮਐੱਲ) …