ਪੱਤਰ ਪ੍ਰੇਰਕ
ਰਾਮਾਂ ਮੰਡੀ, 18 ਜੁਲਾਈ
ਐਚਪੀਸੀਐਲ ਦੇ ਪਿੰਡ ਫੁੱਲੋਖਾਰੀ ਵਾਲੇ ਗੈਸ ਪਲਾਂਟ ’ਤੇ ਇਕ ਟੈਂਕਰ ਚਾਲਕ ਰਾਕੇਸ਼ ਕੁਮਾਰ (50) ਪੁੱਤਰ ਕ੍ਰਿਸ਼ਨ ਚੰਦ ਵਾਸੀ ਗੋਅ ਬ੍ਰਾਹਮਨਾ ਜੰਮੂ ਕਸ਼ਮੀਰ ਦੀ ਅੱਜ ਮੌਤ ਹੋ ਗਈ ਜਿਸ ਤੋਂ ਬਾਅਦ ਟੈਂਕਰ ਚਾਲਕਾਂ ਨੇ ਪਲਾਂਟ ਅੱਗੇ ਧਰਨਾ ਦੇ ਕੇ ਮ੍ਰਿਤਕ ਚਾਲਕ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਮੌਕੇ ਟੈਂਕਰ ਚਾਲਕਾਂ ਤੋਂ ਇਲਾਵਾ ਗੈਸ ਦੀ ਢੋਆ ਢੁਆਈ ਵਾਲੀਆਂ ਕੰਪਨੀਆਂ ਦੇ ਮੁਲਾਜ਼ਮਾਂ ਨੇ ਚਾਲਕ ਦੀ ਮੌਤ ਲਈ ਐਚ.ਪੀ.ਸੀ.ਐਲ. ਦੇ ਪਲਾਂਟ ਮੈਨੇਜਰ ਅਤੇ ਕਈ ਹੋਰ ਮੁਲਾਜ਼ਮਾਂ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਪਲਾਂਟ ਦੇ ਮੁਲਾਜ਼ਮਾਂ ਨੇ ਮ੍ਰਿਤਕ ਦੀ ਲਾਸ਼ ਦੀ ਅਣਦੇਖੀ ਕਰਦੇ ਹੋਏ ਮੌਕੇ ’ਤੇ ਟੈਂਕਰ ਚਾਲਕਾਂ ਨੂੰ ਵੀ ਮੰਦਾ ਚੰਗਾ ਬੋਲਿਆ ਤੇ ਮ੍ਰਿਤਕ ਚਾਲਕ ਦੀ ਲਾਸ਼ ਰੱਖਣ ਲਈ ਫਰਿੱਜ ਚਲਾਉਣ ਲਈ ਵੀ ਉਨ੍ਹਾਂ ਨੂੰ ਬਿਜਲੀ ਤੱਕ ਨਹੀਂ ਦਿੱਤੀ ਗਈ। ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਈ ਕੰਪਨੀਆਂ ਦੇ ਮੈਨੇਜਰਾਂ ਗੋਲਡਨ ਰੋਡਵੇਜ਼ ਦੇ ਰਵੀ ਚੌਹਾਨ, ਮੰਗਲ ਟਰਾਂਸਪੋਰਟ ਦੇ ਜਹੀਰ, ਅਕਸ਼ੇ ਟਰਾਂਸਪੋਰਟ ਦੇ ਰਾਮ ਨਿਵਾਸ, ਸ੍ਰੀ ਰਾਮ ਟਰਾਂਸਪੋਰਟ ਦੇ ਸੁਮਿਤ, ਅਮਨ ਕੈਰੀਅਰ ਦੇ ਨੀਰਜ ਕੁਮਾਰ ਅਤੇ ਟੈਂਕਰ ਚਾਲਕ ਰਘਵੀਰ ਸਿੰਘ ਵਾਸੀ ਤਰਨਤਾਰਨ ਨੇ ਦੱਸਿਆ ਕਿ ਐਚਪੀਸੀਐਲ ਵਲੋਂ ਗੇੈਸ ਪਲਾਂਟ ਅੰਦਰ ਤੇ ਬਾਹਰ ਟੈਂਕਰ ਚਾਲਕਾਂ ਲਈ ਕਿਸੇ ਵੀ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਨਹੀਂ ਹੈ।
The post ਮੁਲਾਜ਼ਮ ਦੀ ਮੌਤ ਤੋਂ ਬਾਅਦ ਲਾਸ਼ ਸੰਭਾਲਣ ਲਈ ਬਿਜਲੀ ਨਾ ਦੇਣ ਦੇ ਦੋਸ਼ appeared first on Punjabi Tribune.
Source link