ਨਵੀਂ ਦਿੱਲੀ, 15 ਸਤੰਬਰ
ਸੀਨੀਅਰ ਡਿਪਲੋਮੈਟ ਮੁਨੂ ਮਹਾਵਰ ਨੂੰ ਮਾਲਦੀਵਜ਼ ਵਿੱਚ ਭਾਰਤ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹਾਵਰ 1996 ਬੈਚ ਦੇ ਭਾਰਤ ਵਿਦੇਸ਼ ਸੇਵਾ ਦੇ ਅਧਕਾਰੀ ਹਨ ਜੋ ਹਾਲ ਦੀ ਘੜੀ ਓਮਾਨ ਵਿੱਚ ਭਾਰਤ ਦੇ ਰਾਜਦੂਤ ਹਨ। ਉਹ ਸੁੰਜੇ ਸੁਧੀਰ ਦੀ ਥਾਂ ਲੈਣਗੇ। ਇਸ ਦੇ ਨਾਲ ਹੀ ਅਮਿਤ ਨਾਰੰਗ ਜੋ 2001 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਹਨ ਨੂੰ ਓਮਾਨ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਹਾਲ ਦੀ ਘੜੀ ਉਹ ਦਿੱਲੀ ਸਥਿਤ ਵਿਦੇਸ਼ ਮੰਤਰਾਲੇ ਦੇ ਹੈਡਕੁਆਰਟਰ ਵਿੱਚ ਜੁਆਇੰਟ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ।-
Source link