Home / World / Punjabi News / ਮੁਨਸ਼ੀ ਪ੍ਰੇਮਚੰਦ ਦੇ ਬਹਾਨੇ ਰਾਹੁਲ ਗਾਂਧੀ ਨੇ ਭਾਜਪਾ ‘ਤੇ ਵਿੰਨ੍ਹਿਆ ਨਿਸ਼ਾਨਾ

ਮੁਨਸ਼ੀ ਪ੍ਰੇਮਚੰਦ ਦੇ ਬਹਾਨੇ ਰਾਹੁਲ ਗਾਂਧੀ ਨੇ ਭਾਜਪਾ ‘ਤੇ ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ— ਰਾਫੇਲ ਡੀਲ ਅਤੇ ਡੋਕਲਾਮ ਵਿਵਾਦ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾਵਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਫਿਰਕੂ ਰੂਪ ਤੋਂ ਸਮਾਜ ਨੂੰ ਤੋੜਨ ਦਾ ਕੰਮ ਕਰਦੀ ਹੈ, ਜਦਕਿ ਕਾਂਗਰਸ ਪ੍ਰਧਾਨ ਨੇ ਕਿਸੇ ਦਾ ਨਾਂ ਨਹੀਂ ਲਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਸ਼ਾਰਾ ਭਾਜਪਾ ਵੱਲ ਹੀ ਹੈ।
ਰਾਹੁਲ ਗਾਂਧੀ ਨੇ ਫਿਰਕੂ ਨੂੰ ਲੈ ਕੇ ਮੁਨਸ਼ੀ ਪ੍ਰੇਮਚੰਦ ਦੇ ਵਿਚਾਰਾਂ ਨੂੰ ਟਵੀਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਦੇਸ਼ ਦੇ ਇਸ ਮਹਾਨ ਲੇਖਕ ਨੂੰ ਯਾਦ ਕਰਕੇ ਉਹ ਪ੍ਰਣਾਮ ਕਰਦੇ ਹਨ। ਉਨ੍ਹਾਂ ਲਿਖਿਆ ਕਿ ਫਿਰਕੂ ਸਦਾ ਹੀ ਸੰਸਕ੍ਰਿਤੀ ਦੀ ਦੁਹਾਈ ਦਿੰਦੇ ਹਨ। ਉਸ ਨੂੰ ਆਪਣੇ ਅਸਲੀ ਰੂਪ ‘ਚ ਨਿਕਲਣ ‘ਚ ਸ਼ਾਇਦ ਸ਼ਰਮ ਆਉਂਦੀ ਹੈ। ਇਸ ਲਈ ਉਹ ਉਸ ਖੋਤੇ ਦੀ ਤਰ੍ਹਾਂ, ਜੋ ਸ਼ੇਰ ਦੀ ਚਮੜੀ ਪਾ ਕੇ ਜੰਗਲ ‘ਚ ਜਾਨਵਰਾਂ ‘ਤੇ ਰੋਅਬ ਪਾਉਂਦੇ ਫਿਰਦੇ ਸਨ। ਹਿੰਦੂਸਤਾਨ ਦੇ ਮਹਾਨ ਲੇਖਕ ਮੁਨਸ਼ੀ ਪ੍ਰੇਮਚੰਦ ਦੀ ਯਾਦ ਨੂੰ ਪ੍ਰਣਾਮ।
ਦੱਸ ਦੇਈਏ ਕਿ ਰਾਹੁਲ ਗਾਂਧੀ ਪਿਛਲੇ ਕੁਝ ਸਮੇਂ ਤੋਂ ਮੋਦੀ ਸਰਕਾਰ ਨੂੰ ਘੇਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਫੇਲ ਜਹਾਜ਼ ਸੌਦੇ ‘ਚ ਕਥਿਤ ਬਾਕਾਇਦਗੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਦੇ ਹੋਏ ਦਾਅਵਾ ਕੀਤਾ ਸੀ ਕਿ 36 ਜਹਾਜ਼ਾਂ ਦੇ ਸਾਂਭ-ਸੰਭਾਲ ਲਈ ਅਗਲੇ 50 ਸਾਲਾ ‘ਚ ਦੇਸ਼ ਦੇ ਟੈਕਸਪੇਅਰ ਨੂੰ ਇਕ ਨਿੱਜੀ ਭਾਰਤੀ ਸਮੂਹ ਦੇ ਸੰਯੁਕਤ ਇੰਟਰਪਰਾਈਜ਼ ਨੂੰ ਇਕ ਲੱਖ ਕਰੋੜ ਰੁਪਏ ਦੇਣੇ ਹੋਣਗੇ।
ਜ਼ਿਕਰਯੋਗ ਹੈ ਕਿ ਕਾਂਗਰਸ ਲਗਾਤਾਰ ਦੋਸ਼ ਲਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਨਾਲ ਰਾਫੇਲ ਲੜਾਕੂ ਜਹਾਜ਼ਾਂ ਲਈ ਤੁਰੰਤ ਹੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਦੇ ਸਮੇਂ ਕੀਤੇ ਗਏ ਸੌਦੇ ਨੂੰ ਗਲਤ ਤਰੀਕੇ ਤੋਂ ਰੱਦ ਕੀਤਾ ਅਤੇ ਰਾਫੇਲ ਜਹਾਜ਼ਾਂ ਨੂੰ ਜ਼ਿਆਦਾ ਕੀਮਤ ‘ਚ ਸੌਦਾ ਕੀਤਾ। ਪਾਰਟੀ ਦਾ ਕਹਿਣਾ ਹੈ ਕਿ ਇਸ ਸੌਦੇ ‘ਚ ਵਿਆਪਕ ਪੱਧਰ ‘ਤੇ ਗੜਬੜੀ ਹੋਈ ਹੈ।

Check Also

ਰਾਸ਼ਟਰਪਤੀ ਨੇ ਭੰਗ ਕੀਤੀ 16ਵੀਂ ਲੋਕ ਸਭਾ, ਚੋਣ ਕਮਿਸ਼ਨਰ ਨੇ ਸੌਂਪੀ ਲਿਸਟ

ਨਵੀਂ ਦਿੱਲੀ— ਕੈਬਨਿਟ ਦੀ ਸਿਫਾਰਿਸ਼ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਯਾਨੀ ਕਿ ਅੱਜ …

WP Facebook Auto Publish Powered By : XYZScripts.com