Home / Punjabi News / ਮਿਰਚ ਹਮਲੇ ਤੋਂ ਬਾਅਦ ‘ਬੰਦੂਕ ਦੀ ਗੋਲੀ’ ਲੈ ਕੇ ਕੇਜਰੀਵਾਲ ਸਾਹਮਣੇ ਪੁੱਜਾ ਸ਼ਖ਼ਸ

ਮਿਰਚ ਹਮਲੇ ਤੋਂ ਬਾਅਦ ‘ਬੰਦੂਕ ਦੀ ਗੋਲੀ’ ਲੈ ਕੇ ਕੇਜਰੀਵਾਲ ਸਾਹਮਣੇ ਪੁੱਜਾ ਸ਼ਖ਼ਸ

ਮਿਰਚ ਹਮਲੇ ਤੋਂ ਬਾਅਦ ‘ਬੰਦੂਕ ਦੀ ਗੋਲੀ’ ਲੈ ਕੇ ਕੇਜਰੀਵਾਲ ਸਾਹਮਣੇ ਪੁੱਜਾ ਸ਼ਖ਼ਸ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਮੁਸੀਬਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਬਤੌਰ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ‘ਤੇ ਕਈ ਤਰ੍ਹਾਂ ਦੇ ਹਮਲੇ ਹੋਏ। ਕਦੇ ਸਿਆਹੀ ਸੁੱਟੀ ਗਈ ਤੇ ਕਦੇ ਮਿਰਚੀ ਪਾਊਡਰ ਨਾਲ ਹਮਲਾ ਕੀਤਾ ਗਿਆ। ਹੁਣ ਕੇਜਰੀਵਾਲ ਵਲੋਂ ਆਯੋਜਿਤ ਜਨਤਾ ਦਰਬਾਰ ਵਿਚ ਹੀ ਇਕ ਸ਼ਖਸ ਬੰਦੂਕ ਦੀ ਗੋਲੀ ਲੈ ਕੇ ਪਹੁੰਚ ਗਿਆ। ਹਾਲਾਂਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਗਏ ਸ਼ਖਸ ਦੀ ਪਹਿਚਾਣ ਮੁਹੰਮਦ ਇਮਰਾਨ ਦੇ ਰੂਪ ਵਿਚ ਹੋਈ ਹੈ। ਮੁਹੰਮਦ ਇਮਰਾਨ ਸੀਲਮਪੁਰ ਦਾ ਰਹਿਣ ਵਾਲਾ ਹੈ। ਉਹ 12 ਹੋਰ ਇਮਾਮ ਅਤੇ ਮੌਲਵੀਆਂ ਨਾਲ ਦਿੱਲੀ ਵਕਫ ਬੋਰਡ ਵਿਚ ਵਰਕਰ ਕਰਮਚਾਰੀਆਂ ਦੀ ਤਨਖਾਹ ਵਧਾਉਣ ਦੀ ਬੇਨਤੀ ਕਰਨ ਦੇ ਸਿਲਸਿਲੇ ਵਿਚ ਜਨਤਾ ਦਰਬਾਰ ਵਿਚ ਆਇਆ ਸੀ। ਮੁੱਖ ਮੰਤਰੀ ਆਵਾਸ ‘ਤੇ ਜਾਂਚ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ ਮੁਹੰਮਦ ਦੇ ਪਰਸ ਵਿਚੋਂ 32 ਬੋਰ ਦੀ ਇਕ ਜ਼ਿੰਦਾ ਗੋਲੀ ਮਿਲੀ। ਗ੍ਰਿਫਤਾਰੀ ਮਗਰੋਂ ਉਸ ਨੂੰ ਦਿੱਲੀ ਪੁਲਸ ਨੂੰ ਸੌਂਪ ਦਿੱਤਾ ਗਿਆ। ਉਸ ਦੇ ਵਿਰੁੱਧ ਆਰਮਜ਼ ਐਕਟ ਤਹਿਤ ਐੱਫ. ਆਈ. ਆਰ. ਦਰਜ ਕਰਵਾਈ ਗਈ ਹੈ। ਪੁਲਸ ਜਾਂਚ ਵਿਚ ਜੁਟ ਗਈ ਹੈ। ਇਹ ਮਾਮਲਾ ਸੋਮਵਾਰ ਦਾ ਦੱਸਿਆ ਜਾ ਰਿਹਾ ਹੈ।
ਪੁਲਸ ਦੀ ਪੁੱਛ-ਗਿੱਛ ਵਿਚ ਗ੍ਰਿਫਤਾਰ ਇਮਰਾਨ ਨੇ ਖੁਲਾਸਾ ਕੀਤਾ ਕਿ ਉਹ ਕਰੋਲ ਬਾਗ ਵਿਚ ਬਾਵਲੀ ਵਾਲੀ ਮਸਜਿਦ ਵਿਚ ਬਤੌਰ ਵਰਕਰ ਹੈ। 2-3 ਮਹੀਨੇ ਪਹਿਲਾਂ ਉਸ ਨੂੰ ਦਾਨ ਪੇਟੀ ਵਿਚੋਂ ਇਹ ਗੋਲੀ ਮਿਲੀ ਸੀ ਅਤੇ ਉਸ ਦੇ ਭਰਾ ਨੇ ਉਸ ਨੂੰ ਨਦੀ ਵਿਚ ਸੁੱਟਣ ਲਈ ਕਿਹਾ ਸੀ ਪਰ ਉਸ ਨੇ ਨਹੀਂ ਸੁੱਟੀ ਅਤੇ ਆਪਣੇ ਪਰਸ ਵਿਚ ਰੱਖ ਲਈ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਹਫਤੇ ਹੀ ਕੇਜਰੀਵਾਲ ‘ਤੇ ਮਿਰਚੀ ਪਾਊਡਰ ਨਾਲ ਹਮਲਾ ਕੀਤਾ ਗਿਆ ਸੀ। ਇਹ ਹਮਲਾ ਦਿੱਲੀ ਸਕੱਤਰੇਤ ਸਥਿਤ ਮੁੱਖ ਮੰਤਰੀ ਦੇ ਚੈਂਬਰ ਦੇ ਬਾਹਰ ਹੋਇਆ ਸੀ। ਅਨਿਲ ਸ਼ਰਮਾ ਨਾਂ ਦੇ ਸ਼ਖਸ ਨੇ ਕੇਜਰੀਵਾਲ ‘ਤੇ ਮਿਰਚੀ ਪਾਊਡਰ ਨਾਲ ਹਮਲਾ ਕੀਤਾ ਸੀ। ਇਸ ਹਮਲੇ ਨੂੰ ਲੈ ਕੇ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਹੋਏ ਮਿਰਚੀ ਹਮਲੇ ‘ਤੇ ਜਮ ਕੇ ਚਰਚਾ ਹੋਈ। ਇਸ ਮੌਕੇ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਸੀ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਮੁੱਖ ਮੰਤਰੀ ਨੂੰ ਸੁਰੱਖਿਆ ਨਹੀਂ ਦੇ ਸਕਦੇ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।

Check Also

ਸਿੱਧੂ ਮੂਸੇਵਾਲਾ ਕਤਲ ਕਾਂਡ: ਜੱਗੂ ਭਗਵਾਨਪੁਰੀਆ ਦਾ ਪੰਜਾਬ ਪੁਲੀਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ

ਜੋਗਿੰਦਰ ਸਿੰਘ ਮਾਨ ਮਾਨਸਾ, 29 ਜੂਨ ਮਰਹੂਮ ਪੰਜਾਬੀ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ …

WP2Social Auto Publish Powered By : XYZScripts.com