
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ‘ਮਾਨਸੂਨ ਇਜਲਾਸ’ ਦੀ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਬੋਰਵੈੱਲ ‘ਚ ਡਿਗ ਕੇ ਮੌਤ ਦੇ ਮੂੰਹ ‘ਚ ਗਏ ਮਾਸੂਮ ਬੱਚੇ ਫਤਿਹਵੀਰ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਸੋਮਵਾਰ ਨੂੰ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਕਿਉਂਕਿ 3 ਅਗਸਤ ਨੂੰ ਸ਼ਨੀਵਾਰ ਅਤੇ 4 ਅਗਸਤ ਨੂੰ ਐਤਵਾਰ ਦੀ ਛੁੱਟੀ ਰਹੇਗੀ, ਜਿਸ ਕਾਰਨ ਮਾਨਸੂਨ ਇਜਲਾਸ ਦਾ ਕੰਮਕਾਜ ਸੋਮਵਾਰ ਨੂੰ ਹੀ ਦੇਖਿਆ ਜਾਵੇਗਾ। ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ‘ਚ ਮਾਨਸੂਨ ਇਜਲਾਸ 2 ਅਗਸਤ ਤੋਂ 6 ਅਗਸਤ ਤੱਕ ਚੱਲੇਗਾ।