Home / Punjabi News / ਮਹਿਲਾ ਪਹਿਲਵਾਨ ਸ਼ੋਸ਼ਣ ਮਾਮਲਾ: ਮੈਰੀ ਕੌਮ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਕਰੇਗੀ ਜਾਂਚ

ਮਹਿਲਾ ਪਹਿਲਵਾਨ ਸ਼ੋਸ਼ਣ ਮਾਮਲਾ: ਮੈਰੀ ਕੌਮ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਕਰੇਗੀ ਜਾਂਚ

ਨਵੀਂ ਦਿੱਲੀ, 23 ਜਨਵਰੀ

ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਮੋਹਨ ਸ਼ਰਨ ਸਿੰਘ ਵਲੋਂ ਮਹਿਲਾ ਪਹਿਲਵਾਨਾਂ ਦਾ ਸ਼ੋਸ਼ਣ ਕਰਨ ਦੇ ਮਾਮਲੇ ਦੀ ਜਾਂਚ ਪੰਜ ਮੈਂਬਰੀ ਕਮੇਟੀ ਕਰੇਗੀ ਜਿਸ ਦੀ ਅਗਵਾਈ ਸਾਬਕਾ ਉੱਘੀ ਮੁੱਕੇਬਾਜ਼ ਖਿਡਾਰਨ ਮੈਰੀ ਕੌਮ ਕਰੇਗੀ। ਇਹ ਕਮੇਟੀ ਭਾਰਤੀ ਕੁਸ਼ਤੀ ਮਹਾਸੰਘ ਦੀਆਂ ਰੋਜ਼ਾਨਾਂ ਦੀਆਂ ਗਤੀਵਿਧੀਆਂ ਦੀ ਵੀ ਨਿਗਰਾਨੀ ਕਰੇਗੀ ਤੇ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗੀ। ਇਸ ਕਮੇਟੀ ਦੇ ਹੋਰ ਮੈਂਬਰਾਂ ਵਿੱਚ ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ, ਸਾਬਕਾ ਬੈਡਮਿੰਟਨ ਖਿਡਾਰੀ ਅਤੇ ਮਿਸ਼ਨ ਓਲੰਪਿਕ ਸੈੱਲ ਦੀ ਮੈਂਬਰ ਤ੍ਰਿਪਤੀ ਮੁਰਗੁੰਡੇ, ਸਾਬਕਾ ਟਾਪਸ ਸੀਈਓ ਰਾਜਗੋਪਾਲਨ ਅਤੇ ਸਾਬਕਾ ਸਾਈ ਕਾਰਜਕਾਰੀ ਨਿਰਦੇਸ਼ਕ ਰਾਧਿਕਾ ਸ਼੍ਰੀਮਨ ਸ਼ਾਮਲ ਹਨ। ਇਸ ਕਮੇਟੀ ਦਾ ਐਲਾਨ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕੀਤਾ।


Source link

Check Also

ਸੇਵਾਮੁਕਤ ਜੱਜਾਂ ਨੇ ਦੇਸ਼ ਦੀ ਸਾਲਸੀ ਪ੍ਰਣਾਲੀ ਜਕੜੀ ਰੱਖੀ: ਧਨਖੜ

ਨਵੀਂ ਦਿੱਲੀ, 2 ਦਸੰਬਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਸੇਵਾਮੁਕਤ ਜੱਜਾਂ ਨੇ …