ਠਾਣੇ, 31 ਅਗਸਤ
ਮਹਾਰਾਸ਼ਟਰ ਪੁਲੀਸ ਨੇ ਠਾਣੇ ਦੇ ਕਲਿਆਣ ਵਿਚ ਦੋ ਸਾਲਾਂ ਦੀ ਬੱਚੀ ਨੂੰ ਕਥਿਤ ਤੌਰ ’ਤੇ ਅਗਵਾ ਕਰ ਕੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਬੱਚੀ ਦੇ ਘਰ ਦੇ ਗੁਆਂਢ ਵਿਚ ਰਹਿੰਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਕ ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ, ‘‘ਮੁਲਜ਼ਮ ਬੱਚੀ ਨੂੰ ਸੁੰਨਸਾਨ ਥਾਂ ਲੈ ਗਿਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਘਬਰਾਈ ਹੋਈ ਬੱਚੀ ਨੇ ਇਸ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ। ਇਸ ਸਬੰਧੀ ਬੀਐੱਨਐੱਸ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ 35 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।’’ -ਪੀਟੀਆਈ
The post ਮਹਾਰਾਸ਼ਟਰ: ਦੋ ਸਾਲਾ ਬੱਚੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਗੁਆਂਢੀ ਗ੍ਰਿਫ਼ਤਾਰ appeared first on Punjabi Tribune.
Source link