Home / Punjabi News / ਮਰੀਨਾ ਬੀਚ ‘ਤੇ ਬਣੇਗੀ ਕਰੁਣਾਨਿਧੀ ਦੀ ਸਮਾਧੀ, ਹਾਈਕੋਰਟ ਨੇ ਦਿੱਤੀ ਮਨਜ਼ੂਰੀ

ਮਰੀਨਾ ਬੀਚ ‘ਤੇ ਬਣੇਗੀ ਕਰੁਣਾਨਿਧੀ ਦੀ ਸਮਾਧੀ, ਹਾਈਕੋਰਟ ਨੇ ਦਿੱਤੀ ਮਨਜ਼ੂਰੀ

ਮਰੀਨਾ ਬੀਚ ‘ਤੇ ਬਣੇਗੀ ਕਰੁਣਾਨਿਧੀ ਦੀ ਸਮਾਧੀ, ਹਾਈਕੋਰਟ ਨੇ ਦਿੱਤੀ ਮਨਜ਼ੂਰੀ

ਚੇਨਈ— ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਡੀ. ਐੱਮ. ਕੇ. ਮੁਖੀ ਐੱਮ. ਕਰੁਣਾਨਿਧੀ ਦੀ ਸਮਾਧੀ ਮਰੀਨਾ ਬੀਚ ‘ਤੇ ਬਣੇਗੀ। ਹਾਈਕੋਰਟ ਨੇ ਬੁੱਧਵਾਰ ਸਵੇਰੇ ਇਸ ‘ਤੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਡੀ. ਐੱਮ. ਕੇ. ਨੇ ਸਾਬਕਾ ਮੁੱਖ ਮੰਤਰੀ ਐੱਮ. ਜੀ. ਆਰ. ਅਤੇ ਜੈਲਲਿਤਾ ਦੀ ਤਰ੍ਹਾਂ ਹੀ ਮਰੀਨਾ ਬੀਚ ‘ਤੇ ਕਰੁਣਾਨਿਧੀ ਦੀ ਸਮਾਧੀ ਮਰੀਨਾ ਬੀਚ ‘ਤੇ ਬਣਾਉਣ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਅਦ ਡੀ. ਐੱਮ. ਕੇ. ਪਾਰਟੀ ਦੇ ਸਮਰਥਕ ਦੇਰ ਰਾਤ ਹੀ ਹਾਈਕੋਰਟ ਪਹੁੰਚ ਗਏ ਸੀ। ਰਾਤ 11 ਵਜੇ ਚੀਫ ਜਸਟਿਸ ਦੇ ਘਰ ‘ਤੇ ਹੀ ਦੋ ਜੱਜਾਂ ਦੀ ਬੈਂਚ ਨੇ ਸੁਣਵਾਈ ਸ਼ੁਰੂ ਕੀਤੀ। ਤਕਰੀਬਨ 2 ਘੰਟੇ ਸੁਣਵਾਈ ਚੱਲੀ। ਸਰਕਾਰ ਨੇ ਜਵਾਬ ਦੇਣ ਲਈ ਸਮਾਂ ਮੰਗਿਆ ਤਾਂ ਜੱਜਾਂ ਨੇ ਸੁਣਵਾਈ ਬੁੱਧਵਾਰ ਸਵੇਰ 8 ਵਜੇ ਤਕ ਟਾਲ ਦਿੱਤੀ ਸੀ। ਇਸ ਤੋਂ ਪਹਿਲਾਂ ਤਾਮਿਲਨਾਡੂ ਦੀ ਸਰਕਾਰ ਨੇ ਡੀ. ਐੱਮ. ਕੇ. ਨੂੰ ਗਾਂਧੀ ਮੰਡਪਮ ‘ਚ ਦੋ ਏਕੜ ਜਗ੍ਹਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਹ ਮਰੀਨਾ ਬੀਚ ‘ਤੇ ਹੀ ਜਗ੍ਹਾ ਲੈਣ ‘ਤੇ ਅੜੇ ਰਹੇ। ਸਮਰਥਕਾਂ ਨੇ ਵਿਰੋਧ ‘ਚ ਭੰਨ-ਤੋੜ ਵੀ ਕੀਤੀ। ਜ਼ਿਕਰਯੋਗ ਹੈ ਕਿ ਕੁਰਣਾਨਿਧੀ ਦਾ ਰਾਜਨੀਤਕ ਸਫਰ ਕਾਫੀ ਲੰਬਾ ਰਿਹਾ। ਉਹ 13 ਵਾਰ ਚੋਣਾਂ ਲੜੇ ਅਤੇ ਹਰ ਵਾਰ ਜਿੱਤੇ ਸਨ। ਤਕਰੀਬਨ 20 ਸਾਲ ਤਕ ਸੀ. ਐੱਮ. ਵੀ ਰਹੇ ਅਤੇ 50 ਸਾਲ ਪਾਰਟੀ ਦੇ ਮੁਖੀ ਰਹੇ ਸਨ।

Check Also

ਦੁਬਈ ਦੇ ਰੇਸਤਰਾਂ ’ਚ ਧਮਾਕਾ: ਭਾਰਤੀ ਤੇ ਪਾਕਿਸਤਾਨੀ ਦੀ ਮੌਤ, 106 ਭਾਰਤੀ ਜ਼ਖ਼ਮੀ

ਦੁਬਈ ਦੇ ਰੇਸਤਰਾਂ ’ਚ ਧਮਾਕਾ: ਭਾਰਤੀ ਤੇ ਪਾਕਿਸਤਾਨੀ ਦੀ ਮੌਤ, 106 ਭਾਰਤੀ ਜ਼ਖ਼ਮੀ

ਦੁਬਈ, 26 ਮਈ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਰਾਜਧਾਨੀ ਅਬੂ ਧਾਬੀ ਵਿੱਚ ਇਸ ਹਫਤੇ ਦੇ …