Breaking News
Home / Punjabi News / ਮਨੀ ਲਾਂਡਰਿੰਗ ਮਾਮਲੇ ‘ਚ ਲਾਲੂ ਦੀ ਬੇਟੀ ਤੇ ਜਵਾਈ ਪਟਿਆਲਾ ਕੋਰਟ ‘ਚ ਹੋਏ ਪੇਸ਼

ਮਨੀ ਲਾਂਡਰਿੰਗ ਮਾਮਲੇ ‘ਚ ਲਾਲੂ ਦੀ ਬੇਟੀ ਤੇ ਜਵਾਈ ਪਟਿਆਲਾ ਕੋਰਟ ‘ਚ ਹੋਏ ਪੇਸ਼

ਮਨੀ ਲਾਂਡਰਿੰਗ ਮਾਮਲੇ ‘ਚ ਲਾਲੂ ਦੀ ਬੇਟੀ ਤੇ ਜਵਾਈ ਪਟਿਆਲਾ ਕੋਰਟ ‘ਚ ਹੋਏ ਪੇਸ਼

ਪਟਨਾ — ਮਨੀ ਲਾਂਡਰਿੰਗ ਮਾਮਲੇ ਵਿਚ ਆਰ. ਜੇ. ਡੀ. ਸੁਪਰੀਮੋ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਇਕ ਪਾਸੇ ਲਾਲੂ ਚਾਰਾ ਘੋਟਾਲੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਹਨ ਤੇ ਦੂਜੇ ਪਾਸੇ ਤੇਜਸਵੀ ‘ਤੇ ਵੀ ਸ਼ਿੰਕਜਾ ਕੱਸਦਾ ਜਾ ਰਿਹਾ ਹੈ। ਤਾਜ਼ਾ ਖਬਰ ਮੁਤਾਬਕ ਸੋਮਵਾਰ ਨੂੰ ਲਾਲੂ ਯਾਦਵ ਦੀ ਵੱਡੀ ਬੇਟੀ ਮੀਸਾ ਭਾਰਤੀ ਅਤੇ ਉਸ ਦਾ ਪਤੀ ਸ਼ੈਲੇਸ਼ ਕੁਮਾਰ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਹੋਏ।
ਦੱਸਣਯੋਗ ਹੈ ਕਿ 8 ਹਜ਼ਾਰ ਕਰੋੜ ਦੀ ਮਨੀ ਲਾਂਡਰਿੰਗ ਮਾਮਲੇ ਵਿਚ ਮੀਸਾ ਭਾਰਤੀ ਅਤੇ ਉਸ ਦਾ ਪਤੀ ਸ਼ੈਲੇਸ਼ ਕੁਮਾਰ ਪਟਿਆਲਾ ਕੋਰਟ ਵਿਚ ਪੇਸ਼ ਹੋਏ। ਈ. ਡੀ ਨੇ ਦੋਹਾਂ ‘ਤੇ ਸ਼ੇਲ ਕੰਪਨੀ ਜ਼ਰੀਏ ਕਾਲੇ ਧਨ ਨੂੰ ਸਫੇਦ ਕਰਨ ਦਾ ਦੋਸ਼ ਲਗਾਇਆ ਹੈ। ਇਸ ਤੋਂ ਪਹਿਲਾਂ ਵੀ ਦੋਵੇਂ ਕੋਰਟ ਵਿਚ ਪੇਸ਼ ਹੋਏ ਸਨ। ਉਨ੍ਹਾਂ ਨੂੰ 2-2 ਲੱਖ ਦੇ ਮੁਚਲਕੇ ‘ਤੇ ਜਮਾਨਤ ਦਿੱਤੀ ਗਈ ਸੀ। ਸੋਮਵਾਰ ਨੂੰ ਕਰੀਬ ਅੱਧੇ ਘੰਟੇ ਤੱਕ ਸੁਣਵਾਈ ਕਰਨ ਮਗਰੋਂ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਦੀ ਤਰੀਕ 4 ਜੂਨ ਨੂੰ ਤੈਅ ਕੀਤੀ ਹੈ। ਕੋਰਟ ਵਿਚ ਸੁਰਿੰਦਕ ਕੁਮਾਰ ਜੈਨ ਅਤੇ ਵੀਰੇਂਦਰ ਕੁਮਾਰ ਜੈਨ ਵੀ ਪੇਸ਼ ਹੋਏ ਸਨ। ਸਪੈਸ਼ਲ ਸੀ. ਬੀ. ਆਈ. ਜੱਜ ਅਰਵਿੰਦ ਕੁਮਾਰ ਨੇ ਇਸ ਮਾਮਲੇ ਦੇ ਇਕ ਹੋਰ ਦੋਸ਼ੀ ਸੰਤੋਸ਼ ਝਾ ਵਿਰੁੱਧ ਵੀ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਫਿਲਹਾਸ ਸੰਤੋਸ਼ ਝਾ ਰਾਂਚੀ ਜੇਲ ਵਿਚ ਬੰਦ ਹੈ। ਈ. ਡੀ. ਨੇ ਕੋਰਟ ਨੂੰ ਕਿਹਾ ਕਿ ਜੇ ਕਿਸੇ ਦੋਸ਼ੀ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਹੈ ਤਾਂ ਉਹ ਦਸਤਾਵੇਜ਼ ਲੈ ਸਕਦਾ ਹੈ।

Check Also

ਮੈਂ ਪੰਜਾਬ ਦਾ ਨੰਬਰ ਇਕ ਆਗੂ: ਕੈਪਟਨ ਅਮਰਿੰਦਰ ਸਿੰਘ

ਮੈਂ ਪੰਜਾਬ ਦਾ ਨੰਬਰ ਇਕ ਆਗੂ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 6 ਦਸੰਬਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ੍ਹ ਦੇ …