Home / Punjabi News / ਮਨੀਪੁਰ: ਹਮਲਾਵਰਾਂ ਨੇ ਭਾਜਪਾ ਤਰਜਮਾਨ ਦੇ ਜੱਦੀ ਘਰ ਨੂੰ ਅੱਗ ਲਾਈ

ਮਨੀਪੁਰ: ਹਮਲਾਵਰਾਂ ਨੇ ਭਾਜਪਾ ਤਰਜਮਾਨ ਦੇ ਜੱਦੀ ਘਰ ਨੂੰ ਅੱਗ ਲਾਈ

ਇੰਫਾਲ, 31 ਅਗਸਤ
ਅਣਪਛਾਤੇ ਹਮਲਾਵਰਾਂ ਨੇ ਸ਼ਨਿੱਚਰਵਾਰ ਨੂੰ ਮਨੀਪੁਰ ਦੇ ਜ਼ਿਲ੍ਹਾ ਚੂਰਾਚਾਂਦਪੁਰ ਸਥਿਤ ਭਾਜਪਾ ਦੇ ਸੂਬਾਈ ਤਰਜਮਾਨ ਮਾਈਕਲ ਲਾਮਜਾਥਾਂਗ ਦੀ ਜੱਦੀ ਰਿਹਾਇਸ਼ ਵਾਲੇ ਘਰ ਨੂੰ ਅੱਗ ਲਾ ਦਿੱਤੀ।
ਪੁਲੀਸ ਨੇ ਦੱਸਿਆ ਕਿ ਇਹ ਘਟਨਾ ਪੇਨੀਲ ਪਿੰਡ ਵਿਚ ਵਾਪਰੀ ਅਤੇ ਘਟਨਾ ਵਿਚ ਘਰ ਦੇ ਵਿਹੜੇ ’ਚ ਖੜ੍ਹੀ ਇਕ ਕਾਰ ਵੀ ਸੜ ਗਈ।
ਇਸ ਘਰ ਉਤੇ ਬੀਤੇ ਹਫ਼ਤੇ ਵੀ ਹਮਲਾ ਕੀਤਾ ਗਿਆ ਸੀ। ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਘਟਨਾ ਦੀ ਨਿਖੇਧੀ ਕੀਤੀ ਹੈ। -ਪੀਟੀਆਈ

The post ਮਨੀਪੁਰ: ਹਮਲਾਵਰਾਂ ਨੇ ਭਾਜਪਾ ਤਰਜਮਾਨ ਦੇ ਜੱਦੀ ਘਰ ਨੂੰ ਅੱਗ ਲਾਈ appeared first on Punjabi Tribune.


Source link

Check Also

ਭਾਰਤ-ਪਾਕਿਸਤਾਨ ਵਿਚਾਲੇ ਤਣਾਅ ‘ਤੇ ਡੌਨਲਡ ਟਰੰਪ ਨੇ ਕਹੀ ਇਹ ਗੱਲ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ …