ਇੰਫਾਲ, 27 ਸਤੰਬਰ
ਮਨੀਪੁਰ ਦੇ ਪਹਾੜੀ ਇਲਾਕਿਆਂ ਨੂੰ ਫਿਰ ਤੋਂ ਸਖ਼ਤ ਆਰਮਡ ਫੋਰਸਿਜ਼ (ਵਿਸ਼ੇਸ਼ ਸ਼ਕਤੀਆਂ) ਐਕਟ ਦੇ ਅਧੀਨ ਰੱਖਿਆ ਗਿਆ ਹੈ, ਜਦੋਂ ਕਿ ਘਾਟੀ ਦੇ 19 ਥਾਣਿਆਂ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਇਹ ਜਾਣਕਾਰੀ ਨੋਟੀਫਿਕੇਸ਼ਨ ‘ਚ ਦਿੱਤੀ ਗਈ ਹੈ। ਅੱਜ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ‘ਮਨੀਪੁਰ ਦੇ ਰਾਜਪਾਲ ਨੇ 19 ਥਾਣਿਆਂ ਦੇ ਖੇਤਰ ਵਿੱਚ ਆਉਣ ਵਾਲੇ ਖੇਤਰਾਂ ਨੂੰ ਛੱਡ ਕੇ ਪੂਰੇ ਮਨੀਪੁਰ ਰਾਜ ਨੂੰ ਛੇ ਮਹੀਨਿਆਂ ਲਈ ‘ਅਸ਼ਾਂਤ ਖੇਤਰ’ ਕਰਾਰ ਦੇਣ ਦਾ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।’ ਇਹ ਹੁਕਮ ਪਹਿਲੀ ਅਕਤੂਬਰ ਤੋਂ ਲਾਗੂ ਹੋਵੇਗਾ।
The post ਮਨੀਪੁਰ ’ਚ ਅਫਸਪਾ ਪਹਿਲੀ ਅਕਤੂਬਰ ਤੋਂ 6 ਮਹੀਨਿਆਂ ਲਈ ਵਧਾਇਆ appeared first on punjabitribuneonline.com.
Source link