ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਅੱਜ ਭਾਵ ਬੁੱਧਵਾਰ ਨੂੰ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਪਾਰਟੀ ਦਾ ਨਾਂ ‘ਜਾਗੋ’ ਰੱਖਿਆ ਹੈ। ਇਸ ਲਈ ਬਕਾਇਦਾ ਉਨ੍ਹਾਂ ਨੇ ਪਾਰਟੀ ਦਾ ਲੋਗੋ ਵੀ ਜਾਰੀ ਕੀਤਾ ਹੈ।ਮਨਜੀਤ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ‘ਜਾਗੋ’ ਸੁੱਤਿਆ ਨੂੰ ਜਗਾਉਣ ਆ ਗਈ ਹੈ। ਇਸ ਦੀ ਟੈੱਗ ਲਾਈਨ ਹੋਵੇਗੀ ‘ਨੀਹਾਂ ਤੋਂ ਲੀਹਾਂ ਤੱਕ’। ਇਹ ਪਾਰਟੀ ਡੇਰਿਆਂ ਨੂੰ ਮਿਟਾਉਣ ਅਤੇ ਬੱਚਿਆਂ ਦੇ ਭਵਿੱਖ ਲਈ ਲੜੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਗਠਨ ਅਸੀਂ ਬਹੁਤ ਸੋਚ-ਸਮਝ ਕੇ ਕੀਤਾ ਹੈ। ਇਸ ‘ਚ ਗੁਰਦੁਆਰਿਆਂ ‘ਚ ਸੁਧਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਉੱਤਮ ਹੋਵੇਗੀ, ਅਕਾਲ ਤਖ਼ਤ ਸਾਹਿਬ ਦੀ ਬਹਾਲੀ ਉੱਤਮ ਹੋਵੇਗੀ। ਇਹ ਡੇਰੇ ਜੋ ਆਪਣੇ-ਆਪ ਨੂੰ ਮੱਥੇ ਟਕਾਉਂਦੇ ਹਨ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਹਨ। ਅਜਿਹੇ ਡੇਰਿਆਂ ਨੂੰ ਸਬਕ ਸਿਖਾਇਆ ਜਾਵੇਗਾ। ਅਸੀਂ ਸਾਰੀ ਕੌਮ ਵਾਸਤੇ ਖੜ੍ਹੇ ਹਾਂ।
ਜੀ. ਕੇ. ਕਿਹਾ ਕਿ ਮੈਂ ਸਮਝਦਾ ਹਾਂ ਕਿ ਪਿਛਲੇ ਦਿਨਾਂ ‘ਚ ਜਿਸ ਤਰ੍ਹਾਂ ਦੇ ਕੇਸ ਮੇਰੇ ‘ਤੇ ਪਾਏ ਗਏ ਅਤੇ ਅੱਗੇ ਤਿਆਰੀਆਂ ਹੋ ਰਹੀਆਂ ਹਨ। 25-25, 50-50 ਲੱਖ ਰੁਪਏ ਦੇ ਕੇ ਕੰਪਨੀਆਂ ਨੂੰ ਆਖਿਆ ਜਾ ਰਿਹਾ ਹੈ ਮਨਜੀਤ ਸਿੰਘ ਦਾ ਨਾਂ ਲੈ ਦਿਉ। ਦਿੱਲੀ ਗੁਰਦੁਆਰਾ ਕਮੇਟੀ ‘ਚ ਕਦੇ ਪ੍ਰਧਾਨ, ਕਦੇ ਸੈਕ੍ਰਟਰੀ ਇਕੱਲਾ ਕੁਝ ਨਹੀਂ ਕਰ ਸਕਦਾ। ਇਕ ਸਿਸਟਮ ਹੈ, ਜਿਸ ਦੇ ਤਹਿਤ ਇਹ ਕੰਮ ਹੋਇਆ, ਜਿਨ੍ਹਾਂ ਜ਼ਰੀਏ ਅੱਜ ਸਟਾਫ ਨੂੰ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਜੀ. ਕੇ. ਵਿਰੁੱਧ ਗਵਾਹੀ ਨਹੀਂ ਦਿੰਦੇ ਹੋ ਤਾਂ ਤੁਹਾਡੀਆਂ ਨੌਕਰੀਆਂ ਜਾਣਗੀਆਂ ਪਰ ਅੱਜ ਮੈਂ ਕਿਸੇ ਕੁਰਸੀ ‘ਤੇ ਨਹੀਂ ਹਾਂ, ਤੁਸੀਂ ਅੱਜ ਇਸ ਗਰੀਬ ਕੋਲ ਆਏ ਹੋ ਅਤੇ ਮੈਂ ਹਰ ਕੰਮ ਲਈ ਤਿਆਰ ਹਾਂ।
Check Also
ਜੰਮੂ ਕਸ਼ਮੀਰ: ਪੁਣਛ ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ
ਜੰਮੂ, 13 ਸਤੰਬਰ ਜੰਮੂ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਪੁਣਛ ਵਿੱਚ ਸੁਰੱਖਿਆ ਬਲਾਂ ਦੇ ਅਤਿਵਾਦੀਆਂ ਨਾਲ …