Breaking News
Home / Punjabi News / ਭਿਵਾਨੀ: ਅਧਿਆਪਕ, ਪਤਨੀ ਤੇ ਧੀ ਦੀ ਭੇਤਭਰੀ ਹਾਲਤ ਵਿੱਚ ਮੌਤ

ਭਿਵਾਨੀ: ਅਧਿਆਪਕ, ਪਤਨੀ ਤੇ ਧੀ ਦੀ ਭੇਤਭਰੀ ਹਾਲਤ ਵਿੱਚ ਮੌਤ

ਪੱਤਰ ਪ੍ਰੇਰਕ

ਟੋਹਾਣਾ, 27 ਜਨਵਰੀ

ਭਿਵਾਨੀ ਦੀ ਨਵੀਂ ਬਸਤੀ ਵਿੱਚ ਰਹਿੰਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਜਤਿੰਦਰ ਕੁਮਾਰ (35), ਉਸ ਦੀ ਪਤਨੀ ਸ਼ੀਲਾ (32) ਤੇ ਧੀ ਹਿਮਾਨੀ (5) ਦੀ ਭੇਤਭਰੀ ਹਾਲਾਤ ਵਿੱਚ ਮੌਤ ਹੋ ਗਈ।

ਉਕਤ ਪਰਿਵਾਰ ਦੇ ਘਰ ਵਿੱਚ ਕੋਈ ਹਲਚਲ ਨਾ ਹੋਣ ‘ਤੇ ਅੱਜ ਸਵੇਰੇ ਗੁਆਂਢੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ। ਇਸ ਸਬੰਧੀ ਸੂਚਨਾ ਮਿਲਣ ਮਗਰੋਂ ਮੌਕੇ ‘ਤੇ ਪਹੁੰਚੀ ਪੁਲੀਸ ਪਾਰਟੀ ਕਿਸੇ ਤਰ੍ਹਾਂ ਘਰ ਅੰਦਰ ਦਾਖਲ ਹੋਈ ਤਾਂ ਇਕ ਕਮਰੇ ਵਿੱਚ ਜਤਿੰਦਰ ਕੁਮਾਰ, ਉਸ ਦੀ ਪਤਨੀ ਤੇ ਧੀ ਦੀਆਂ ਲਾਸ਼ਾਂ ਪਈਆਂ ਸਨ। ਭਿਵਾਨੀ ਦੇ ਐੱਸ.ਪੀ. ਅਜੈ ਸ਼ੇਖਾਵਤ ਨੇ ਵੀ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਮੌਕੇ ‘ਤੇ ਜਾਂਚ ਲਈ ਐੱਸ.ਐੱਫ.ਐੱਲ. ਤੇ ਸੀਆਈਏ ਸਟਾਫ ਦੀਆਂ ਟੀਮਾਂ ਵੀ ਪਹੁੰਚੀਆਂ। ਇਨ੍ਹਾਂ ਜਾਂਚ ਟੀਮਾਂ ਵੱਲੋਂ ਮ੍ਰਿਤਕਾਂ ਦੇ ਮੋਬਾਈਲ ਫੋਨਾਂ ਦੀਆਂ ਕਾਲ ਡਿਟੇਲਾਂ ਤੋਂ ਇਲਾਵਾ ਹੋਰ ਸੁਰਾਗ ਇਕੱਠੇ ਕੀਤੇ ਜਾ ਰਹੇ ਹਨ।

ਮਿਲੀ ਜਾਣਕਾਰੀ ਮੁਤਾਬਕ ਜਤਿੰਦਰ ਜੇਬੀਟੀ ਅਧਿਆਪਕ ਵਜੋਂ ਭਿਵਾਨੀ ਦੇ ਗਵਾਰ ਫੈਕਟਰੀ ਨਾਲ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਸੀ। ਅਧਿਆਪਕ ਜਤਿੰਦਰ ਕੁਮਾਰ, ਉਸ ਦੀ ਪਤਨੀ ਸ਼ੀਲਾ ਤੇ ਧੀ ਹਿਮਾਨੀ ਦੀ ਮੌਤ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ। ਐੱਸ.ਪੀ. ਨੇ ਦੱਸਿਆ ਕਿ ਕਮਰੇ ਵਿੱਚੋਂ ਨਾ ਤਾਂ ਕੋਈ ਖ਼ੁਦਕੁਸ਼ੀ ਨੋਟ ਮਿਲਿਆ ਹੈ ਤੇ ਨਾ ਹੀ ਕੋਈ ਇਤਰਾਜਯੋਗ਼ ਵਸਤੂ ਮਿਲੀ ਹੈ। ਪੁਲੀਸ ਨੇ ਸਮੂਹਿਕ ਆਤਮ-ਹੱਤਿਆ ਜਾਂ ਕਤਲ ਵਰਗੇ ਇਸ ਅਪਰਾਧ ਨੂੰ ਸ਼ੱਕ ਦੇ ਘੇਰੇ ਵਿੱਚ ਰੱਖਿਆ ਹੈ। ਪੁਲੀਸ ਨੇ ਦੱਸਿਆ ਕਿ ਪੋਸਟਮਾਰਟਮ ਤੇ ਮਾਹਿਰਾਂ ਦੀਆਂ ਰਿਪੋਰਟਾਂ ਤੋਂ ਇਲਾਵਾ ਪਰਿਵਾਰ ਦੇ ਮੋਬਾਈਲ ਫੋਨਾਂ ਦੀ ਕਾਲ ਡਿਟੇਲ ਖੰਘਾਲੀ ਜਾ ਰਹੀ ਹੈ ਤੇ ਸੱਚਾਈ ਜਲਦੀ ਹੀ ਸਾਹਮਣੇ ਆ ਜਾਵੇਗੀ। ਪੁਲੀਸ ਨੇ ਤਿੰਨ ਮੌਤਾਂ ਦੇ ਸਬੰਧ ਵਿੱਚ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।


Source link

Check Also

ਅੰਮ੍ਰਿਤਪਾਲ ਸਿੰਘ ਭੇਸ ਬਦਲ ਕੇ ਫ਼ਰਾਰ ਹੋਇਆ, ਭੱਜਣ ’ਚ ਮਦਦ ਕਰਨ ਦੇ ਦੋਸ਼ ’ਚ 4 ਗ੍ਰਿਫ਼ਤਾਰ: ਆਈਜੀ

ਚੰਡੀਗੜ੍ਹ, 21 ਮਾਰਚ ਪੰਜਾਬ ਪੁਲੀਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਹੈ ਕਿ ਕਿਹਾ …