ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਨਵੰਬਰ
ਦਿੱਲੀ ਹਾਈ ਕੋਰਟ ਨੇ ਈ-ਕਾਮਰਸ ਪਲੈਟਫਾਰਮ ਐਮਾਜ਼ੋਨ ਇੰਡੀਆ ਨੂੰ ਆਪਣੀ ਸਾਈਟ ‘ਤੇ ਪਾਕਿਸਤਾਨ ਦੇ ਬਣੇ ਮਸ਼ਹੂਰ ਭਾਰਤੀ ਸ਼ਰਬਤ ‘ਰੂਹ ਅਫਜ਼ਾ’ ਨੂੰ ਵੇਚਣ ‘ਤੇ ਪੱਕੇ ਤੌਰ ਉੱਤੇ ਰੋਕ ਲਗਾ ਦਿੱਤੀ ਹੈ। ਜਸਟਿਸ ਪ੍ਰਤਿਭਾ ਸਿੰਘ ਦਾ ਇਕਹਿਰਾ ਬੈਂਚ ਮੁਦਈ ਹਮਦਰਦ ਨੈਸ਼ਨਲ ਫਾਊਂਡੇਸ਼ਨ ਅਤੇ ਹਮਦਰਦ ਲੈਬਾਰਟਰੀਜ਼ ਇੰਡੀਆ ਵੱਲੋਂ ਦਾਇਰ ਟਰੇਡਮਾਰਕ ਉਲੰਘਣਾ ਦੇ ਕੇਸ ਦੀ ਸੁਣਵਾਈ ਕਰ ਰਿਹਾ ਸੀ। ਹਮਦਰਦ ਨੈਸ਼ਨਲ ਫਾਊਂਡੇਸ਼ਨ ਨੇ ਦਾਅਵਾ ਕੀਤਾ ਕਿ ‘ਗੋਲਡਨ ਲੀਫ’ ਨਾਂ ਦੀ ਕੰਪਨੀ ਐਮਾਜ਼ੋਨ ਇੰਡੀਆ ‘ਤੇ ‘ਰੂਹ ਅਫਜ਼ਾ’ ਟਰੇਡਮਾਰਕ ਤਹਿਤ ਉਤਪਾਦ ਵੇਚ ਰਹੀ ਸੀ। ਮੁਦਈਆਂ ਨੇ 6 ਦਸੰਬਰ ਨੂੰ ਉਕਤ ਉਤਪਾਦ ਖਰੀਦਿਆ ਸੀ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਨੂੰ ਪਾਕਿਸਤਾਨ ਵਿੱਚ ਤਿਆਰ ਕੀਤਾ ਗਿਆ ਹੈ।
Source link