Home / Punjabi News / ਭਾਰਤ ਨੇ ਰੂਸ ਨਾਲ ਆਰਥਿਕ ਸਬੰਧ ਸਥਾਪਤ ਕੀਤੇ: ਵਿਦੇਸ਼ ਮੰਤਰਾਲਾ

ਭਾਰਤ ਨੇ ਰੂਸ ਨਾਲ ਆਰਥਿਕ ਸਬੰਧ ਸਥਾਪਤ ਕੀਤੇ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 7 ਅਪਰੈਲ

ਭਾਰਤ ਨੇ ਅੱਜ ਕਿਹਾ ਕਿ ਉਸ ਨੇ ਰੂਸ ਨਾਲ ਆਰਥਿਕ ਸਬੰਧ ਸਥਾਪਤ ਕੀਤੇ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ”ਸਾਡਾ ਧਿਆਨ ਮੌਜੂਦਾ ਹਾਲਾਤ ਵਿੱਚ ਇਨ੍ਹਾਂ ਸਥਾਪਤ ਕੀਤੇ ਆਰਥਿਕ ਸਬੰਧਾਂ ਨੂੰ ਸਥਿਰ ਕਰਨ ‘ਤੇ ਹੈ। ਸਾਡੀਆਂ ਕਾਰਵਾਈਆਂ ਨੂੰ ਸਿਆਸੀ ਰੰਗ ਨਹੀਂ ਦਿੱਤਾ ਜਾਣਾ ਚਾਹੀਦਾ ਹੈ।”

ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਵੱਲੋਂ ਇਹ ਟਿੱਪਣੀਆਂ ਯੂਕਰੇਨ ਸੰਕਟ ਵਿਚਾਲੇ ਰੂਸ ਨਾਲ ਆਰਥਿਕ ਸਬੰਧਾਂ ਨੂੰ ਲੈ ਕੇ ਕਈ ਪੱਛਮੀ ਤਾਕਤਾਂ ਵੱਲੋਂ ਭਾਰਤ ਦੀ ਆਲੋਚਨਾ ਕੀਤੇ ਜਾਣ ‘ਤੇ ਕੀਤੀਆਂ ਗਈਆਂ। ਸ੍ਰੀ ਬਾਗਚੀ ਨੇ ਕਿਹਾ ਕਿ ਇਹ ਦੇਖਣ ਲਈ ਚਰਚਾ ਚੱਲ ਰਹੀ ਹੈ ਕਿ ਮੌਜੂਦਾ ਹਾਲਾਤ ਵਿੱਚ ਕਿਸ ਤਰ੍ਹਾਂ ਦਾ ਭੁਗਤਾਨ ਤੰਤਰ ਕਾਰਗਰ ਹੋ ਸਕਦਾ ਹੈ। -ਪੀਟੀਆਈ


Source link

Check Also

ਭਾਰਤ ਵਿੱਚ ਪਿਛਲੇ 10 ਸਾਲ ’ਚ ਲੋਕਤੰਤਰ ਨੂੰ ਕਾਫੀ ਢਾਹ ਲਾਈ ਗਈ: ਰਾਹੁਲ ਗਾਂਧੀ

ਭਾਰਤ ਵਿੱਚ ਪਿਛਲੇ 10 ਸਾਲ ’ਚ ਲੋਕਤੰਤਰ ਨੂੰ ਕਾਫੀ ਢਾਹ ਲਾਈ ਗਈ: ਰਾਹੁਲ ਗਾਂਧੀ

ਵਾਸ਼ਿੰਗਟਨ, 11 ਸਤੰਬਰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ …