Home / World / Punjabi News / ਭਾਰਤ ‘ਚ ਕੋਵਿਡ-19 ਦੇ ਮਾਮਲੇ 48 ਲੱਖ ਦੇ ਪਾਰ, 80 ਹਜ਼ਾਰ ਦੇ ਕਰੀਬ ਪਹੁੰਚੀ ਮ੍ਰਿਤਕਾਂ ਦੀ ਗਿਣਤੀ

ਭਾਰਤ ‘ਚ ਕੋਵਿਡ-19 ਦੇ ਮਾਮਲੇ 48 ਲੱਖ ਦੇ ਪਾਰ, 80 ਹਜ਼ਾਰ ਦੇ ਕਰੀਬ ਪਹੁੰਚੀ ਮ੍ਰਿਤਕਾਂ ਦੀ ਗਿਣਤੀ

ਨਵੀਂ ਦਿੱਲੀ- ਭਾਰਤ ‘ਚ ਇਕ ਦਿਨ ‘ਚ ਕੋਵਿਡ-19 ਦੇ 92,071 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਪੀੜਤਾਂ ਦੀ ਕੁੱਲ ਗਿਣਤੀ 48 ਲੱਖ ਦੇ ਪਾਰ ਪਹੁੰਚ ਗਈ ਹੈ।

Image Courtesy :jagbani(punjabkesari)

ਕੇਂਦਰੀ ਸਿਹਤ ਮਹਿਕਮੇ ਦੇ ਅੰਕੜਿਆਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਅਨੁਸਾਰ 37.8 ਲੱਖ ਤੋਂ ਵੱਧ ਲੋਕ ਠੀਕ ਹੋ ਚੁਕੇ ਹਨ, ਜਿਸ ਨਾਲ ਸਿਹਤਯਾਬ ਹੋਣ ਦੀ ਰਾਸ਼ਟਰੀ ਦਰ ਸੋਮਵਾਰ ਨੂੰ 78 ਫੀਸਦੀ ਹੋ ਗਈ।
ਸਵੇਰੇ 8 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਦੇਸ਼ ‘ਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਹੁਣ 48,46,427 ਪਹੁੰਚ ਗਈ ਹੈ, ਜਦੋਂ ਕਿ ਪਿਛਲੇ 24 ਘੰਟਿਆਂ ‘ਚ ਇਸ ਮਹਾਮਾਰੀ ਨਾਲ 1,136 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 79,722 ਹੋ ਗਈ ਹੈ। ਮੰਤਰਾਲੇ ਅਨੁਸਾਰ, ਕੋਵਿਡ-19 ਨਾਲ ਮੌਤ ਦਰ ਘੱਟ ਕੇ 1.64 ਫੀਸਦੀ ਹੋ ਗਈ ਹੈ। ਅੰਕੜਿਆਂ ਅਨੁਸਾਰ ਦੇਸ਼ ‘ਚ ਹਾਲੇ ਇਸ ਮਹਾਮਾਰੀ ਨਾਲ ਪੀੜਤ 9,86,598 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ 37,80,107 ਲੋਕ ਸਿਹਤਯਾਬ ਹੋ ਚੁਕੇ ਹਨ।

News Credit :jagbani(punjabkesar)

Check Also

ਪੰਜਾਬ ਦੇ ਤਿੰਨ ਮੈਡੀਕਲ ਕਾਲਜ COVAXIN ਦੇ ਫੇਜ਼ 3 ਟਰਾਇਲਾਂ ‘ਚ ਲੈਣਗੇ ਹਿੱਸਾ

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਸਹਿਯੋਗ ਨਾਲ ਭਾਰਤ ਬਾਇਓਟੈਕ ਲਿਮਟਿਡ ਵਲੋਂ ਟੈਸਟ ਕੀਤੇ …

%d bloggers like this: