Home / Punjabi News / ਭਾਰਤ-ਚੀਨ ਸਰਹੱਦ ’ਤੇ ਡਰੋਨਾਂ ਦੀ ਹਲਚਲ

ਭਾਰਤ-ਚੀਨ ਸਰਹੱਦ ’ਤੇ ਡਰੋਨਾਂ ਦੀ ਹਲਚਲ

ਸ਼ਿਮਲਾ, 7 ਅਕਤੂਬਰ

ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਭਾਰਤ-ਚੀਨ ਸਰਹੱਦ ਦੇ ਨਾਲ ਡਰੋਨ ਦੇਖੇ ਗਏ ਹਨ। ਇਸ ਸਬੰਧੀ ਸੂਬੇ ਦੇ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ ਕਿ ਇਨ੍ਹਾਂ ਦੀ ਵਰਤੋਂ ਨਿਗਰਾਨੀ ਅਤੇ ਜਾਸੂਸੀ ਦੇ ਉਦੇਸ਼ਾਂ ਲਈ ਕੀਤੀ ਜਾ ਰਹੀ ਹੈ। ਪੀਟੀਆਈ ਨਾਲ ਗੱਲਬਾਤ ਕਰਦਿਆਂ ਨੇਗੀ ਨੇ ਕਿਹਾ ਕਿ ਜ਼ਿਲ੍ਹੇ ਦੇ ਪੂ ਬਲਾਕ ਦੇ ਸ਼ਿਪਕੀ ਲਾ ਅਤੇ ਰਿਸ਼ੀ ਡੋਗਰੀ ਪਿੰਡਾਂ ਵਿੱਚ ਡਰੋਨ ਗਤੀਵਿਧੀ ਦੇਖੀ ਗਈ ਹੈ। ਕਿਨੌਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਨੇਗੀ ਨੇ ਕਿਹਾ ਕਿ ਪਿਛਲੇ ਹਫ਼ਤੇ ਸਰਹੱਦੀ ਖੇਤਰ ਦੇ ਨੇੜੇ ਅਕਸਰ ਉੱਡਦੇ ਕਈ ਡਰੋਨ ਦੇਖੇ ਗਏ ਹਨ ਅਤੇ ਕਈ ਲੋਕਾਂ ਨੇ ਮੈਨੂੰ ਅਜਿਹੇ ਦ੍ਰਿਸ਼ਾਂ ਬਾਰੇ ਸੂਚਿਤ ਕੀਤਾ ਹੈ।

ਮਾਲੀਆ ਅਤੇ ਬਾਗਬਾਨੀ ਮੰਤਰੀ ਨੇ ਕਿਹਾ ਕਿ ਲਾਇਨ ਆਫ਼ ਐਚੁਅਲ ਕੰਟਰੋਲ (ਐਲਏਸੀ) ਤੱਕ ਸੜਕਾਂ ਬਣਾਉਣ ਲਈ ਸ਼ਿਪਕੀ ਲਾ ਅਤੇ ਰਿਸ਼ੀਡੋਗਰੀ ਦੋਵਾਂ ਵਿੱਚ ਕੰਮ ਚੱਲ ਰਿਹਾ ਹੈ ਅਤੇ ਇਨ੍ਹਾਂ ਡਰੋਨਾਂ ਦੁਆਰਾ ਨਿਗਰਾਨੀ ਅਤੇ ਜਾਸੂਸੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਡਰੋਨ ਪੁਲੀਸ ਅਤੇ ਫੌਜ ਦੇ ਜਵਾਨਾਂ ਨੇ ਵੀ ਦੇਖੇ ਹਨ ਅਤੇ ਉਨ੍ਹਾਂ ਕੇਂਦਰ ਸਰਕਾਰ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਅਤੇ ਲੋੜੀਂਦੇ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ। -ਪੀਟੀਆਈ


Source link

Check Also

ਪਿੰਡ ਵਡਾਲਾ ਖ਼ੁਰਦ ਵਿਚ ਪੁੱਤ ਵਲੋਂ ਮਾਂ ਦਾ ਕਤਲ

ਪੱਤਰ ਪ੍ਰੇਰਕ ਰਈਆ, 17 ਅਕਤੂਬਰ ਪਿੰਡ ਵਡਾਲਾ ਖ਼ੁਰਦ ਵਿਚ ਇਕ ਪੁੱਤ ਵਲੋਂ ਮਾਂ ਦਾ ਕਤਲ …