
ਜਿਸ ਗਲਵਾਨ ਘਾਟੀ ‘ਚ 15-16 ਦੀ ਦਰਮਿਆਨੀ ਰਾਤ ਭਾਰਤ ਤੇ ਚੀਨ ਦੀਆਂ ਫੌਜਾਂ ‘ਚ ਹਿੰਸਕ ਝੜਪ ਹੋਈ ਸੀ। ਉਸੇ ਥਾਂ ‘ਤੇ ਗਲਵਾਨ ਘਾਟੀ ਪੈਟਰੋਲਿੰਗ ਪੁਆਇੰਟ ਨੰਬਰ 14 ‘ਤੇ ਫਿਰ ਤੋਂ ਚੀਨ ਦਾ ਇਕ ਟੈਂਟ ਦੇਖਿਆ ਗਿਆ ਹੈ।

ਨਵੀਂ ਦਿੱਲੀ: ਦੋਵਾਂ ਦੇਸ਼ਾਂ ਵਿਚਾਲੇ ਸਹਿਮਤੀ ਬਣਨ ਦੇ 48 ਘੰਟੇ ਮਗਰੋਂ ਹੀ ਭਾਰਤ ਤੇ ਚੀਨ ਵਿਚਾਲੇ ਪੂਰਬੀ ਲੱਦਾਖ ‘ਚ ਇਕ ਵਾਰ ਫਿਰ ਤਣਾਅ ਵਧਣ ਦਾ ਖਦਸ਼ਾ ਹੈ। ਤਾਜ਼ਾ ਸੈਟੇਲਾਇਟ ਤਸਵੀਰਾਂ ਤੋਂ ਪਤਾ ਲੱਗਾ ਕਿ ਗਲਵਾਨ ਘਾਟੀ ਦੇ ਪੀਪੀ-14 ਤੇ ਫਿਰ ਤੋਂ ਚੀਨ ਨੇ ਇਕ ਟੈਂਟ ਲਾ ਲਿਆ ਹੈ। ਇਸ ਦੇ ਨਾਲ ਹੀ ਡੇਪਸਾਂਗ-ਪਲੇਨ ‘ਚ ਵੀ ਭਾਰਤ ਤੇ ਚੀਨ ਦੇ ਵਿਚ ਟਕਰਾਅ ਦੀ ਸਥਿਤੀ ਬਣ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਸ ਗਲਵਾਨ ਘਾਟੀ ‘ਚ 15-16 ਦੀ ਦਰਮਿਆਨੀ ਰਾਤ ਭਾਰਤ ਤੇ ਚੀਨ ਦੀਆਂ ਫੌਜਾਂ ‘ਚ ਹਿੰਸਕ ਝੜਪ ਹੋਈ ਸੀ। ਉਸੇ ਥਾਂ ‘ਤੇ ਗਲਵਾਨ ਘਾਟੀ ਪੈਟਰੋਲਿੰਗ ਪੁਆਇੰਟ ਨੰਬਰ 14 ‘ਤੇ ਫਿਰ ਤੋਂ ਚੀਨ ਦਾ ਇਕ ਟੈਂਟ ਦੇਖਿਆ ਗਿਆ ਹੈ।
ਓਪਨ ਸੋਰਸ ਸੈਟੇਲਾਇਟ ਇਮੇਜ ਇਹ ਵੀ ਦੱਸਦੀ ਹੈ ਕਿ ਉੱਥੇ ਵੱਡੀ ਤਾਦਾਦ ‘ਚ ਬੰਕਰ ਤਿਆਰ ਕੀਤੇ ਗਏ ਹਨ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਬੰਕਰ ਕਿਸ ਦੇ ਹਨ। ਭਾਰਤੀ ਫੌਜ ਵੱਲੋਂ ਅਧਿਕਾਰਤ ਤੌਰ ‘ਤੇ ਕੋਈ ਪ੍ਰਤੀਕਿਰਿਆ ਨਹੀਂ ਆਈ।
News Credit ABP Sanjha