Home / Punjabi News / ਭਾਰਤੀ ਮੁਸਾਫ਼ਰ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਭਾਰਤੀ ਮੁਸਾਫ਼ਰ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਭਾਰਤੀ ਮੁਸਾਫ਼ਰ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਲੰਡਨ: ਏਅਰ ਫਰਾਂਸ ਦੀ ਘਾਨਾ ਤੋਂ ਵਾਇਆ ਪੈਰਿਸ ਦਿੱਲੀ ਆ ਰਹੀ ਉਡਾਣ ‘ਚ ਭਾਰਤੀ ਮੁਸਾਫ਼ਰ ਦੇ ਖਰੂਦੀ ਵਿਹਾਰ ਕਾਰਨ ਜਹਾਜ਼ ਨੂੰ ਬੁਲਗਾਰੀਆ ਦੀ ਰਾਜਧਾਨੀ ਸੋਫੀਆ ‘ਚ ਹੰਗਾਮੀ ਹਾਲਤ ‘ਚ ਉਤਾਰਨਾ ਪਿਆ। ਮੀਡੀਆ ਰਿਪੋਰਟ ਮੁਤਾਬਕ ਭਾਰਤੀ ਨਾਗਰਿਕ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ ਹੈ ਅਤੇ ਉਸ ਨੂੰ 72 ਘੰਟਿਆਂ ਲਈ ਹਿਰਾਸਤ ‘ਚ ਰੱਖਿਆ ਗਿਆ ਹੈ। ਬਾਅਦ ‘ਚ ਉਡਾਣ ਅਗਲੇ ਮੁਕਾਮ ਲਈ ਰਵਾਨਾ ਹੋਈ। ਭਾਰਤੀ ਨਾਗਰਿਕ ‘ਤੇ ਜਹਾਜ਼ ‘ਚ ਸਵਾਰ ਲੋਕਾਂ ਦੀ ਜਾਨ ਨੂੰ ਖ਼ਤਰੇ ‘ਚ ਪਾਉਣ ਦੇ ਦੋਸ਼ ਲੱਗੇ ਹਨ। ਰਿਪੋਰਟ ਮੁਤਾਬਕ ਜੇਕਰ ਉਸ ਖ਼ਿਲਾਫ਼ ਕੇਸ ਚਲਿਆ ਤਾਂ ਉਸ ਨੂੰ 5 ਤੋਂ 10 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਭਾਰਤੀ ਨਾਗਰਿਕ ਨੂੰ ਆਪਣਾ ਪੱਖ ਰੱਖਣ ਲਈ ਵਕੀਲ ਅਤੇ ਅਨੁਵਾਦਕ ਮੁਹੱਈਆ ਕਰਵਾਏ ਗਏ ਹਨ। -ਪੀਟੀਆਈ

Source link

Check Also

ਕਦੇ ਮੂੰਹ ਨਹੀਂ ਲਾਓਗੇ ਸ਼ਰਾਬ, ਛੁਟਕਾਰਾ ਪਾਉਣ ਲਈ ਅਜ਼ਮਾਓ ਇਹ ਉਪਾਅ

ਕਦੇ ਮੂੰਹ ਨਹੀਂ ਲਾਓਗੇ ਸ਼ਰਾਬ, ਛੁਟਕਾਰਾ ਪਾਉਣ ਲਈ ਅਜ਼ਮਾਓ ਇਹ ਉਪਾਅ

ਸ਼ਰਾਬ ਕਿਵੇਂ ਛੱਡੀਏ: ਡ੍ਰਿੰਕ ਕਰਨਾ ਅੱਜਕੱਲ੍ਹ ਇੱਕ ਫ਼ੈਸ਼ਨ ਜਿਹਾ ਬਣ ਗਿਆ ਹੈ। ਕਦੀ ਕਦਾਈਂ ਡ੍ਰਿੰਕ …