Home / Punjabi News / ਭਾਜਪਾ ਦੀ ਖੱਟਰ ਸਰਕਾਰ ਨੇ ਡੇਰਾ ਮੁਖੀ ਨੂੰ ਦਿਤੀ 21 ਦਿਨਾਂ ਦੀ ਛੁੱਟੀ

ਭਾਜਪਾ ਦੀ ਖੱਟਰ ਸਰਕਾਰ ਨੇ ਡੇਰਾ ਮੁਖੀ ਨੂੰ ਦਿਤੀ 21 ਦਿਨਾਂ ਦੀ ਛੁੱਟੀ

ਭਾਜਪਾ ਦੀ ਖੱਟਰ ਸਰਕਾਰ ਨੇ ਡੇਰਾ ਮੁਖੀ ਨੂੰ ਦਿਤੀ 21 ਦਿਨਾਂ ਦੀ ਛੁੱਟੀ

ਬਲਾਤਕਾਰ ਤੇ ਕਤਲ ਮਾਮਲੇ ਵਿੱਚ ਉਮਰ ਕੈਦ ਕੱਟ ਰਹੇ ਤੇ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ 21 ਦਿਨਾਂ ਦੀ ਪੈਰੋਲ ਦੇ ਦਿੱਤੀ ਹੈ। ਇਸ ਦੇ ਮੱਦੇਨਜ਼ਰ ਜੇਲ੍ਹ ਦੇ ਨੇੜੇ-ਤੇੜੇ ਪੁਲਿਸ ਪੁਲਿਸ ਸੁਰੱਖਿਆ ਵਧਾ ਦਿਤੀ ਗਈ ਹੈ। ਹੁਣ ਜਲਦ ਹੀ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾ ਸਕਦਾ ਹੈ। ਪੈਰੋਲ ਦੌਰਾਨ ਇਕ ਸ਼ਰਤ ਇਹ ਰੱਖੀ ਗਈ ਹੈ ਕਿ ਉਹ 21 ਦਿਨ ਪੁਲਿਸ ਦੀ ਨਿਗਰਾਨੀ ‘ਚ ਰਹੇਗਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਦਾ ਬਿਆਨ ਸਾਹਮਣੇ ਆਇਆ ਸੀ ਜਿਸ ਵਿਚ ਉਹ ਕਹਿ ਰਹੇ ਸਨ ਕਿ ਪੈਰੋਲ ਲੈਣਾ ਹਰ ਕੈਦੀ ਦਾ ਅਧਿਕਾਰ ਹੈ। ਕਿਹਾ ਜਾ ਰਿਹਾ ਹੈ ਕਿ ਸਰਕਾਰ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕੱਢ ਕੇ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ‘ਚ ਵੋਟਾਂ ਨੂੰ ਆਪਣੇ ਪੱਖ ‘ਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਮਿਲੀ ਹੈ। ਸੋਮਵਾਰ ਯਾਨੀ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਕੱਢਿਆ ਜਾਵੇਗਾ। ਪੈਰੋਲ ਦੀ ਸ਼ਰਤ ਅਨੁਸਾਰ ਰਾਮ ਰਹੀਮ ਦਾ ਜ਼ਿਆਦਾਤਰ ਸਮਾਂ ਡੇਰੇ ‘ਚ ਹੀ ਬੀਤੇਗਾ।

The post ਭਾਜਪਾ ਦੀ ਖੱਟਰ ਸਰਕਾਰ ਨੇ ਡੇਰਾ ਮੁਖੀ ਨੂੰ ਦਿਤੀ 21 ਦਿਨਾਂ ਦੀ ਛੁੱਟੀ first appeared on Punjabi News Online.


Source link

Check Also

ਰੂਸ ਦੇ ਕਬਜ਼ੇ ਹੇਠਲੇ ਕਰੀਮੀਆ ’ਚ ਜ਼ੋਰਦਾਰ ਧਮਾਕੇ

ਕੀਵ, 16 ਅਗਸਤ ਰੂਸ ਦੇ ਕਬਜ਼ੇ ਹੇਠਲੇ ਕਰੀਮੀਆ ਖੇਤਰ ਵਿਚ ਅੱਜ ਇਕ ਫ਼ੌਜੀ ਡਿਪੂ ਨੂੰ …