Home / Punjabi News / ਭਾਜਪਾ ਆਗੂ ਦੀ ਕਾਰ ਨੇ ਹੁਣ ਅੰਬਾਲਾ ’ਚ ਕਿਸਾਨ ਨੂੰ ਫੇਟ ਮਾਰੀ: ਕਿਸਾਨ ਯੂਨੀਅਨ

ਭਾਜਪਾ ਆਗੂ ਦੀ ਕਾਰ ਨੇ ਹੁਣ ਅੰਬਾਲਾ ’ਚ ਕਿਸਾਨ ਨੂੰ ਫੇਟ ਮਾਰੀ: ਕਿਸਾਨ ਯੂਨੀਅਨ

ਭਾਜਪਾ ਆਗੂ ਦੀ ਕਾਰ ਨੇ ਹੁਣ ਅੰਬਾਲਾ ’ਚ ਕਿਸਾਨ ਨੂੰ ਫੇਟ ਮਾਰੀ: ਕਿਸਾਨ ਯੂਨੀਅਨ

ਅੰਬਾਲਾ, 7 ਅਕਤੂਬਰ

ਜ਼ਿਲ੍ਹਾ ਅੰਬਾਲਾ ਵਿਚ ਪੈਂਦੇ ਨਾਰਾਇਣਗੜ੍ਹ ‘ਚ ਅੱਜ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦੋਸ਼ ਲਗਾਇਆ ਕਿ ਅੱਜ ਫਿਰ ਤੋਂ ਭਾਜਪਾ ਆਗੂ ਦੇ ਕਾਫਲੇ ‘ਚ ਸ਼ਾਮਲ ਇਕ ਕਾਰ ਵੱਲੋਂ ਫੇਟ ਮਾਰੇ ਜਾਣ ਕਾਰਨ ਇਕ ਕਿਸਾਨ ਜ਼ਖ਼ਮੀ ਹੋ ਗਿਆ। ਇਹ ਕਾਰ ਇਲਾਕੇ ਵਿਚ ਆ ਰਹੇ ਭਾਜਪਾ ਆਗੂਆਂ ਦੇ ਕਾਫ਼ਲੇ ਵਿਚ ਸ਼ਾਮਲ ਸੀ। ਹਾਲਾਂਕਿ, ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਦੇ ਖੇਡਰ ਮੰਤਰੀ ਸੰਦੀਪ ਸਿੰਘ ਇੱਥੇ ਨਾਰਾਇਣਗੜ੍ਹ-ਸਢੌਰਾ ਸੜਕ ‘ਤੇ ਸਥਿਤ ਸੈਣੀ ਭਵਨ ਵਿਚ ਇਕ ਸਮਾਰੋਹ ‘ਚ ਸ਼ਾਮਲ ਹੋਣ ਲਈ ਆਏ ਸਨ। ਇਸ ਗੱਲ ਦਾ ਪਤਾ ਲੱਗਦੇ ਹੀ ਕਿਸਾਨ ਸੈਣੀ ਭਵਨ ਨੇੜੇ ਇਕੱਤਰ ਹੋ ਗਏ ਅਤੇ ਪ੍ਰਦਰਸ਼ਨ ਕਰਨ ਲੱਗ ਪਏ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸਮਾਰੋਹ ਤੋਂ ਬਾਅਦ ਭਾਜਪਾ ਆਗੂਆਂ ਦੇ ਕਾਫਲੇ ਦੀ ਇਕ ਕਾਰ ਨੇ ਇਕ ਕਿਸਾਨ ਨੂੰ ਫੇਟ ਮਾਰ ਦਿੱਤੀ। ਕਿਸਾਨਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਹਾਦਸੇ ਵਿਚ ਨੇੜਲੇ ਇਕ ਪਿੰਡ ਦੇ ਰਹਿਣ ਵਾਲੇ ਭਵਨ ਪ੍ਰੀਤ ਦੀ ਲੱਤ ਵਿਚ ਸੱਟ ਲੱਗੀ। ਉਸ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ। ਭਾਰਤੀ ਕਿਸਾਨ ਯੂਨੀਅਨ (ਚੜੂਨੀ ਗਰੁੱਪ) ਦੇ ਮੀਡੀਆ ਇੰਚਾਰਜ ਰਾਜੀਵ ਸ਼ਰਮਾ ਨੇ ਕਿਹਾ ਕਿ ਕਿਸਾਨਾਂ ਨੇ ਇਸ ਸਬੰਧੀ ਪੁਲੀਸ ਨੂੰ ਇਕ ਸ਼ਿਕਾਇਤ ਦੇ ਦਿੱਤੀ ਹੈ ਅਤੇ ਮਾਮਲੇ ‘ਚ ਕਾਰਵਾਈ ਦੀ ਮੰਗ ਕੀਤੀ ਗਈ ਹੈ। -ਪੀਟੀਆਈ


Source link

Check Also

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਨੇ ਚੋਣ ਲੜਨ ਤੋਂ ਕੀਤੇ ਹੱਥ ਖੜ੍ਹੇ

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਨੇ ਚੋਣ ਲੜਨ ਤੋਂ ਕੀਤੇ ਹੱਥ ਖੜ੍ਹੇ

ਪੰਜਾਬ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਸਿਆਸੀ ਪਾਰਟੀਆਂ ਵਲੋਂ ਵੱਖ-ਵੱਖ ਹਲਕਿਆਂ ਤੋਂ ਅਪਣੇ ਉਮੀਦਵਾਰ ਐਲਾਨਣ …