
ਦਵਿੰਦਰ ਸਿੰਘ ਸੋਮਲ
ਕੋਈ ਬੱਚਾ ਇੱਕ ਅੱਧਾ ਘੰਟਾ ਸਕੂਲ ਤੋ ਲੇਟ ਹੋ ਜਾਵੇ ਤਾਂ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਪਰ ਮੈ ਹਰ ਜ਼ਜ਼ਬਾਤ ਤੋ ਬਾਂਝਾ ਹੁੰਦਾ ਜਦ ਮੈ ਇਹ ਸੋਚਦਾ ਕੇ ਕੀ ਹਾਲ ਹੋਊ ਉਹਨਾਂ ਪਰਿਵਾਰਾ ਦਾ ਜਿਹਨਾਂ ਦੇ ਬੱਚੇ 16 ਦਿਸੰਬਰ 2014 ਨੂੰ ਸਕੂਲੇ ਤਾਂ ਗਏ ਪਰ ਉਹਨਾਂ ਕਦੇ ਮੁੜ ਕੇ ਨਹੀ ਆਉਣਾ।ਕੁਝ ਕੁ ਦਰਿੰਦਿਆ ਨੇ ਉਹਨਾਂ ਮਾਸੂਮਾ ਨੂੰ ਦੁਨੀਆ ਕੋਲੋ ਸਦਾ ਲਈ ਖੋ ਲਿਆ ਜਿਹਨਾ ਨੇ ਜਵਾਨ ਹੋ ਕੇ ਪਤਾ ਨਹੀ ਇਸ ਦੁਨਿਆ ਨੂੰ ਕੀ ਕੀ ਦੇਣ ਦੇਣੀ ਸੀ ਸ਼ਾਇਦ ਕੋਈ ਸਾਇੰਸਦਾਨ ਬਣ ਜਾਂਦਾ ਅਤੇ ਇਸ ਦੁਨਿਆ ਨੂੰ ਕੋਈ ਹੋਰ ਨਵੀ ਟੈਕਨੌਲਜੀ ਦੇ ਜਾਂਦਾ ਕੋਈ ਡਾਕਟਰ ਬਣ ਕਿਸੇ ਬਿਮਾਰੀ ਤੋ ਇਸ ਦੁਨਿਆ ਨੂੰ ਸਦਾ ਲਈ ਨਿਜਾਤ ਦਵਾ ਦਿੰਦਾ। ਪਰ ਉਹਨਾ ਬੱਚਿਆ ਦਾ ਸੁੱਖ ਇਸ ਦੁਨਿਆ ਦੇ ਲੇਖਾ ਵਿੱਚ ਨਹੀ ਸੀ। ਨੂਰ ਉੱਲਾ ਤੇ ਸੈਂਫ ਉੱਲਾ ਇੱਕ ਮਾਂ ਦੇ ਦੋ ਪੁੱਤਰ ਉੱਥੇ ਸ਼ਹੀਦ ਹੋ ਗਏ ਜੋ ਕੇ ਦੂਰ ਦਿਹਾਤੀ ਇਲਾਕੇ ਨੂੰ ਛੱਡ ਕੇ ਸ਼ਹਿਰ ਆਈ ਸੀ ਕਿਉਕਿ ਖੈਬਰ ਪਖਤੂਨਖਾ ਜਿਸ ਸਟੇਟ ਵਿੱਚ ਇਹ ਸਬ ਹੋਇਆ ਉਸ ਦੇ ਕਈ ਪੈਡੂ ਇਲਾਕਿਆ ਵਿੱਚ ਅੱਜ ਵੀ ਪੁਰਾਣੇ ਸਮਿਆ ਵਾਂਗ ਹੀ ਮਾਹੌਲ ਹੈ। ਮਾਂ ਤਾਂ ਆਪਣੇ ਦੋਹਾ ਪੁੱਤਰਾ ਦੀ ਜਿੰਦਗੀ ਖੂਬਸੂਰਤ ਬਣਾਉਣ ਲਈ ਅਤੇ ਬੰਦੂਕ ਸਭਿਆਚਾਰ ਪਰਿਵਾਰਿਕ ਦੁਸ਼ਮਨੀਆ ਤੋ ਦੂਰ ਕਰ ਉਹਨਾਂ ਦੀ ਜ਼ਿੰਦਗੀ ਬਚਾਉਣਾ ਚਾਹੁੰਦੀ ਸੀ ਪਰ ਰੱਬ ਨੂੰ ਕੁਜ ਹੋਰ ਹੀ ਮਨਜ਼ੂਰ ਸੀ।
ਇੱਕ ਮਾਂ ਦੱਸਦੀ ਹੈ ਕੇ ਉਸ ਦਾ ਬੱਚਾ ਜਿੰਦ ਕਰ ਰਿਹਾ ਸੀ ਕੇ ਮੈ ਅੱਜ ਸਕੂਲ ਨਹੀ ਜਾਣਾ ਮੇਰੇ ਪੇਟ ਵਿੱਚ ਦਰਦ ਹੈ ਪਰ ਮਾਂ ਨੇ ਸੋਚਿਆ ਕੇ ਬਹਾਨੇਬਾਜੀ ਕਰ ਰਿਹਾ ਜਿਵੇ ਆਮ ਆਪਾ ਸੋਚਦੇ ਹੀ ਆ ਉਹ ਉਸ ਨੂੰ ਪਤਿਇਆ ਕੇ ਸਕੂਲ ਭੇਜਦੀ ਹੈ ਕੇ ਤੂੰ ਸਕੂਲ ਤੋ ਵਾਪਸ ਆਵੇਗਾ ਤਾਂ ਮੈ ਤੇਰਾ ਪਸੰਦੀਦਾ ਪਾਸਤਾ ਬਣਾ ਕੇ ਰੱਖੂ ਜਦ ਮਾਂ ਘਰ ਆਪਣੇ ਬੱਚੇ ਲਈ ਪਾਸਤਾ ਬਣਾ ਰਹੀ ਸੀ ਉਸੇ ਵਕਤ ਹੀ ਸਕੂਲ ਵਿੱਚ ਉਹ ਬੱਚਾ ਮਾਂ ਤੋ ਸਦਾ ਲਈ ਦੂਰ ਹੋ ਗਿਆ ਹੋ ਉਹ ਪਾਸਤਾ ਉਵੇ ਹੀ ਪਿਆ ਰਹਿ ਗਿਆ ਜਿਸ ਨੂੰ ਵੇਖ -੨ ਮਾਂ ਰੋਦੀ ਤੇ ਸੋਚਦੀ ਕੇ ਆਕਾਸ਼ ਅੱਜ ਮੈ ਆਪਣੇ ਬੱਚੇ ਦੀ ਗੱਲ ਮੰਨ ਜਾਂਦੀ।
ਅਜਿਹੇ ਹੋਰ ਬੇਸ਼ੁਮਾਰ ਕਿੱਸੇ ਨੇ ਉਸ ਦਿਨ ਦੇ ਜੋ ਸਬ ਰੂਹ ਕੰਭਾਊ ਨੇ ਤੇ ਇੰਨਸਾਨਿਅਤ ਦੇ ਹੋਏ ਕਤਲ ਦੀ ਕਹਾਣੀ ਬਿਆਨਦੇ ਨੇ।
ਹਜੇ ਵੀ ਰੂਹ ਕੰਭ ਜਾਂਦੀ ਹੈ ਜਦ ਉਹ ਬਾਪ ਚੇਤੇ ਆਉਦਾ ਹੈ ਜਿਸ ਨੇ ਪੱਤਰਕਾਰਾ ਸਾਹਮਣੇ ਭੁੱਬਾ ਮਾਰ ਮਾਰ ਕਿਹਾ ਸੀ ਕੇ ਅਸੀਂ 20 ਸਾਲ ਪਿਆਰ ਤੇ ਮਹਿਨਤ ਨਾਲ ਆਪਣੇ ਬੱਚੇ ਪਾਲਦੇ ਰਹੇ ਤੇ ਮਾਰਨ ਵਾਲੇ ਨੇ 20 ਮਿੰਟ ਵੀ ਨਾ ਲਾਏ।
ਆਰਮੀ ਪਬਲਿਕ ਸਕੂਲ ਪੇਸ਼ਾਵਰ ਪਾਕਿਸਤਾਨ ਵਿਚ 16-12-2014 ਨੂੰ ਤਹਰੀਕੇ ਤਾਲੀਬਾਨ ਪਾਕਿਸਤਾਨ (ਟੀਟੀਪੀ) ਨੇ ਆਤਮਘਾਤੀ ਹਮਲਾ ਕੀਤਾ। ਇਸ ਵਿੱਚ ਮਰਣ ਵਾਲਿਆ ਦੇ ਅੰਕੜੇ ਵੱਖ-੨ ਮੀਡੀਆ ਅਦਾਰਿਆ ਵਲੋ ਵੱਖ-੨ ਸਾਹਮਣੇ ਆਏ ਨੇ ਪਰ ਤਕਰੀਬਨ ਸਾਰੇ ਅੰਕੜਿਆ ਮੁਤਾਬਿਕ ਮਰਣ ਵਾਲਿਆ ਦੀ ਗਿਣਤੀ 140 ਤੋ 150 ਦੇ ਵਿਚਕਾਰ ਸੀ ਜਿਹਨਾਂ ਵਿੱਚ 130 ਤੋ 140 ਦੇ ਵਿਚਕਾਰ ਬੱਚੇ ਸਨ।
ਉਸ ਦਿਨ ਆਰਮੀ ਪਬਿਲਕ ਸਕੂਲ ਦੇ ਆਡੀਟੌਰੀਅਮ ਵਿੱਚ ਕਾਫੀ ਬੱਚੇ ਇਕੱਠੇ ਸੰਨ ਤੇ 9 ਦਹਿਸ਼ਤਗਰਦ ਜਦ ਹਮਲਾ ਕਰਨ ਆਏ ਤੇ ਉਹਨਾਂ ਸਿੱਧਾ ਪਹਿਲਾ ਆਡੀਟੌਰੀਅਮ ਵਿੱਚ ਹੀ ਹਮਲਾ ਕੀਤਾ। ਹਾਲਾਂਕਿ ਹੋਇਆ ਨੁਕਸਾਨ ਕਦੇ ਨਾ ਭਰਨ ਵਾਲਾ ਹੈ ਪਰ ਫਿਰ ਵੀ ਖੁਸ਼ਕਿਸਮਤੀ ਇਹ ਰਹੀ ਕੇ ਨਜਦੀਕ ਹੀ ਕਿਊਕ ਰਿਏਕਸ਼ਨ ਫੋਰਸ (ਕਿਊ ਆਰ ਐਫ)ਦਾ ਵੇਸ ਸੀ ਉਹਨਾਂ ਜਦ ਗੋਲੀਆ ਦੀ ਆਵਾਜ ਸੁਣੀ ਤੇ ਉਹ ਉਸੇ ਵਕਤ ਉੱਥੇ ਪਹੁੰਚ ਗਏ ਤੇ ਇੱਕ ਪਾਕਿਸਤਾਨੀ ਫੋਜੀ ਨੇ ਦਿਵਾਰ ਟੱਪ ਕੇ ਸਕੂਲ ਅੰਦਰ ਬੜ ਕੇ ਗੋਲੀਆ ਚਲਾਉਣੀਆ ਸ਼ੁਰੂ ਕਰ ਦਿੱਤੀਆ ਦਹਿਸ਼ਤਗਰਦਾ ਨੂੰ ਲੱਗਾ ਜਿਵੇ ਵੱਡੀ ਗਿਣਤੀ ਵਿੱਚ ਫੋਜ ਆ ਗਈ ਤੇ ਉਹਨਾਂ ਦਾ ਧਿਆਨ ਆਪਣੇ ਆਪ ਨੂੰ ਬਚਾਉਣ ਵਿੱਚ ਤੇ ਫੌਜ ਨਾਲ ਲੜਨ ਵਿੱਚ ਵੰਡ ਹੋ ਗਿਆ ਨਹੀ ਸਕੂਲ ਵਿੱਚ ਤਾਂ ਸੇਕੜੇ ਹੀ ਬੱਚੇ ਸੰਨ।ਇਹ ਸਾਰਾ ਘਟਨਾਕ੍ਰਮ ਤਾਂ ਕਾਫੀ ਦੇਰ ਤੱਕ ਜਾਰੀ ਰਿਹਾ ਪਰ ਜਿਆਦਾ ਨੁਕਸਾਨ ਜੋ ਬੱਚਿਆ ਦਾ ਹੋਇਆ ਉਹ ਤਾਂ ਪਹਿਲੇ ਚੰਦ ਮਿੰਟਾ ਵਿੱਚ ਹੀ ਹੋ ਗਿਆ ਸੀ।
The post ਬੱਚਾ ਤਾਂ ਕੁਝ ਮਿੰਟ ਘਰੇ ਆਉਣ ‘ਚ ਦੇਰੀ ਕਰਦੇ ਤਾਂ ਪਰਿਵਾਰ ਡਰ ਜਾਂਦੇ ਨੇ ਇਹਨਾਂ ਬੱਚਿਆ ਤਾਂ ਕਦੇ ਵੀ ਨੀ ਆਉਣਾ … first appeared on Punjabi News Online.
Source link