ਮੁੰਬਈ, 26 ਅਕਤੂਬਰ
ਬੰਬੇ ਹਾਈ ਕੋਰਟ ਨੇ ਅੱਜ ਸ਼ਾਹਰੁਖ ਖਾਨ ਦੇ ਪੁੱਤ ਦੇ ਮਾਮਲੇ ‘ਚ ਸੁਣਵਾਈ ਅੱਗੇ ਪਾ ਦਿੱਤੀ ਹੈ। ਹੁਣ ਅਦਾਲਤ ਇਸ ਮਾਮਲੇ ‘ਤੇ ਭਲਕੇ 27 ਅਕਤੂਬਰ ਨੂੰ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਅੱਜ ਬੰਬੇ ਹਾਈ ਕੋਰਟ ਵਿੱਚ ਕਰੂਜ਼ ‘ਚੋਂ ਨਸ਼ਾ ਬਰਾਮਦਗੀ ਮਾਮਲੇ ਦੇ ਮੁਲਜ਼ਮ ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਨਾ ਸਿਰਫ਼ ਨਸ਼ੇੜੀ ਹੈ, ਸਗੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਕਰਦਾ ਹੈ। ਏਜੰਸੀ ਨੇ ਇਹ ਵੀ ਦਾਅਵਾ ਕੀਤਾ ਕਿ ਆਰੀਅਨ ਖਾਨ ਅਤੇ ਸ਼ਾਹਰੁਖ ਖਾਨ ਦੀ ਮੈਨੇਜਰ ਪੂਜਾ ਦਦਲਾਨੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਸਬੂਤਾਂ ਨਾਲ ਛੇੜਛਾੜ ਕਰ ਰਹੇ ਸਨ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਰਹੇ ਸਨ। ਦੂਜੇ ਪਾਸੇ ਆਰੀਅਨ ਖ਼ਾਨ ਦੇ ਵਕੀਲਾਂ ਨੇ ਹਾਈ ਕੋਰਟ ਨੂੰ ਦੱਸਿਆ ਕਿ ਐੱਨਸੀਬੀ ਦੇ ਅਧਿਕਾਰੀ ਸਮੀਰ ਵਾਨਖੇੜੇ ਤੇ ਕੁੱਝ ਸਿਆਸੀ ਹਸਤੀਆਂ ਵੱਲੋਂ ਇਕ ਦੂਜੇ ‘ਤੇ ਲਗਾਏ ਜਾ ਰਹੇ ਦੋਸ਼ਾਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ। ਅੱਜ ਖਾਸ ਗੱਲ ਇਹ ਰਹੀ ਕਿ ਸ਼ਾਹਰੁਖ ਖਾਨ ਦੇ ਲੜਕੇ ਵਲੋਂ ਅੱਜ ਨਾਮੀਂ ਵਕੀਲ ਤੇ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਪੇਸ਼ ਹੋਏ।
Source link