Home / Punjabi News / ਬੈਡਮਿੰਟਨ: ਪੀਵੀ ਸਿੰਧੂ ਜਾਪਾਨ ਮਾਸਟਰਜ਼ ਟੂਰਨਾਮੈਂਟ ’ਚੋਂ ਬਾਹਰ

ਬੈਡਮਿੰਟਨ: ਪੀਵੀ ਸਿੰਧੂ ਜਾਪਾਨ ਮਾਸਟਰਜ਼ ਟੂਰਨਾਮੈਂਟ ’ਚੋਂ ਬਾਹਰ

ਕੁਮਾਮੋਟੋ, 14 ਨਵੰਬਰ 

ਓਲੰਪਿਕ ਵਿੱਚ ਦੋ ਵਾਰ ਤਗ਼ਮਾ ਜੇਤੂ ਭਾਰਤੀ ਖਿਡਾਰਨ ਪੀ.ਵੀ. ਸਿੰਧੂ ਅੱਜ ਇੱਥੇ ਕੁਮਾਮੋਟੋ ਮਾਸਟਰਜ਼ ਜਪਾਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ ਕੁਆਰਟਰ ਫਾਈਨਲ ’ਚ ਹਾਰ ਗਈ ਅਤੇ ਇਸ ਦੇ ਨਾਲ ਹੀ ਟੂਰਨਾਮੈਂਟ ’ਚ ਭਾਰਤ ਦੀ ਚੁਣੌਤੀ ਖਤਮ ਹੋ ਗਈ। ਲਕਸ਼ੈ ਸੇਨ ਤੋਂ ਇਲਾਵਾ ਟਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਜੋੜੀ ਦੀ ਹਾਰ ਮਗਰੋਂ ਭਾਰਤ ਵੱਲੋਂ ਇਕੱਲੀ ਸਿੰਧੂ ਦੀ ਚੁਣੌਤੀ ਹੀ ਬਚੀ ਸੀ। ਔਰਤਾਂ ਦੇ ਸਿੰਗਲਜ਼ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਸਿੰਧੂ ਨੂੰ ਕੈਨੇਡਾ ਦੀ ਮਿਸ਼ੇਲ ਲੀ ਹੱਥੋਂ 21-17 16-21 17-21 ਨਾਲ ਹਾਰ ਮਿਲੀ। ਇਹ ਮੁਕਾਬਲਾ ਇੱਕ ਘੰਟਾ 15 ਮਿੰਟ ਤੱਕ ਚੱਲਿਆ। ਇਸ ਜਿੱਤ ਨਾਲ ਕੈਨੇਡੀਅਨ ਖਿਡਾਰਨ ਲੀ ਕੁਆਰਟਰ ’ਚ ਫਾਈਨਲ ’ਚ ਪਹੁੰਚ ਗਈ ਹੈ, ਜਿੱਥੇ ਉਸ ਦਾ ਮੁਕਾਬਲਾ ਦੱਖਣੀ ਕੋਰੀਆ ਦੀ ਯੂ ਜਿਨ ਸਿਮ ਨਾਲ ਹੋਵੇਗਾ। -ਪੀਟੀਆਈ

 

 

 


Source link

Check Also

ISRO satellite faces technical glitch: ਇਸਰੋ ਦੇ ਨੇਵੀਗੇਸ਼ਨ ਸੈਟੇਲਾਈਟ ਵਿੱਚ ਤਕਨੀਕੀ ਖ਼ਰਾਬੀ

ਨਵੀਂ ਦਿੱਲੀ, 3 ਫਰਵਰੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਐੱਨਵੀਐੱਸ-02 ਨੈਵੀਗੇਸ਼ਨ ਸੈਟੇਲਾਈਟ ਨੂੰ ਜੀਓਸਿਨਕਰੋਨਸ …