ਨਵੀਂ ਦਿੱਲੀ, 31 ਜੁਲਾਈ
ਬੀਜੇਡੀ ਦੀ ਮਹਿਲਾ ਆਗੂ ਮਮਤਾ ਮੋਹੰਤਾ ਨੇ ਆਪਣੀ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ ਉਪਰਲੇ ਸਦਨ ਦੇ ਚੇਅਰਮੈਨ ਵੱਲੋਂ ਅੱਜ ਸਵੀਕਾਰ ਕਰ ਲਿਆ ਗਿਆ। ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਮੋਹੰਤਾ ਦਾ ਅਸਤੀਫ਼ਾ ਪ੍ਰਾਪਤ ਹੋਇਆ। ਧਨਖੜ ਨੇ ਕਿਹਾ, ‘‘ਮਮਤਾ ਮੋਹੰਤਾ ਨੇ ਆਪਣਾ ਹੱਥ ਲਿਖਤੀ ਪੱਤਰ ਵਿਅਕਤੀਗਤ ਤੌਰ ’ਤੇ ਮੈਨੂੰ ਸੌਪ ਕੇ ਆਪਣੀ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੈਂ ਉੜੀਸਾ ਤੋਂ ਰਾਜ ਸਭਾ ਮੈਂਬਰ ਸ੍ਰੀਮਤੀ ਮਮਤਾ ਮੋਹੰਤਾ ਦਾ ਅਸਤੀਫ਼ਾ ਤੁਰੰਤ ਪ੍ਰਭਾਵ ਨਾਲ ਸਵੀਕਾਰ ਕਰ ਲਿਆ ਹੈ।’’ -ਪੀਟੀਆਈ
The post ਬੀਜੇਡੀ ਦੀ ਆਗੂ ਮਮਤਾ ਮੋਹੰਤਾ ਵੱਲੋਂ ਰਾਜ ਸਭਾ ਤੋਂ ਅਸਤੀਫ਼ਾ appeared first on Punjabi Tribune.
Source link