Home / World / Punjabi News / ਬਿਹਾਰ ‘ਚ ਹੜ੍ਹ ਨਾਲ 25 ਲੋਕਾਂ ਦੀ ਮੌਤ, 25.71 ਲੱਖ ਲੋਕ ਪ੍ਰਭਾਵਿਤ : ਨਿਤੀਸ਼ ਕੁਮਾਰ

ਬਿਹਾਰ ‘ਚ ਹੜ੍ਹ ਨਾਲ 25 ਲੋਕਾਂ ਦੀ ਮੌਤ, 25.71 ਲੱਖ ਲੋਕ ਪ੍ਰਭਾਵਿਤ : ਨਿਤੀਸ਼ ਕੁਮਾਰ

ਪਟਨਾ— ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਰਾਜ ‘ਚ ਅਚਾਨਕ ਆਏ ਹੜ੍ਹ ਨਾਲ 25 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 16 ਜ਼ਿਲਿਆਂ ‘ਚ 25.71 ਲੱਖ ਲੋਕ ਪ੍ਰਭਾਵਿਤ ਹੋਏ ਹਨ। ਕੁਮਾਰ ਨੇ ਵਿਧਾਨ ਸਭਾ ‘ਚ ਕਿਹਾ,”ਮੈਂ ਰਾਹਤ ਅਤੇ ਬਚਾਅ ਮੁਹਿੰਮ ਤੇਜ਼ ਕਰਨ ਦਾ ਨਿਰਦੇਸ਼ ਦਿੱਤਾ ਹੈ। ਕੁੱਲ 125 ਮੋਟਰ ਕਿਸ਼ਤੀਆਂ ਇਸ ਕੰਮ ‘ਚ ਲਗਾਈਆਂ ਗਈਆਂ ਅਤੇ ਐੱਨ.ਡੀ.ਆਰ.ਐੱਫ. ਅਤੇ ਐੱਸ.ਡੀ.ਆਰ.ਐੱਫ. ਦੀਆਂ 26 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਸ ‘ਚੋਂ ਸਾਨੂੰ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਸਵਾ ਲੱਖ ਲੋਕਾਂ ਨੂੰ ਬਚਾਉਣ ‘ਚ ਮਦਦ ਮਿਲੀ ਹੈ।”
ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 199 ਰਾਹਤ ਕੈਂਪ ਲਗਾਏ ਹਨ, ਜਿੱਥੇ 1.16 ਲੱਖ ਲੋਕਾਂ ਨੇ ਸ਼ਰਨ ਲੈ ਰੱਖੀ ਹੈ। ਕੁੱਲ 676 ਰਸੋਈ ਘਰ ਬਣਾਏ ਗਏ ਹਨ ਅਤੇ ਜੇਕਰ ਲੋੜ ਮਹਿਸੂਸ ਹੋਈ ਤਾਂ ਅਜਿਹੇ ਹੋਰ ਰਸੋਈ ਘਰ ਬਣਾਏ ਜਾ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ,”ਬੀਮਾਰੀਆਂ ਫੈਲਣ ਤੋਂ ਰੋਕਣ ਲਈ ਸਵੱਛ ਪੀਣ ਲਈ ਪਾਣੀ ਅਤੇ ਦਵਾਈਆਂ ਦੀ ਉਪਲੱਬਧਤਾ ਵੀ ਯਕੀਨੀ ਕੀਤੀ ਜਾ ਰਹੀ ਹੈ।” ਉਨ੍ਹਾਂ ਨੇ ਐਤਵਾਰ ਅਤੇ ਸੋਮਵਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ ਸੀ।

Check Also

ਨਵੇਂ ਭਾਰਤ ਦੀ ਨੀਂਹ ਰੱਖੇਗੀ ਨਵੀਂ ਸਿੱਖਿਆ ਨੀਤੀ : ਨਰਿੰਦਰ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ …

%d bloggers like this: