Home / Punjabi News / ਬਿਹਾਰ ‘ਚ ਮਹਾਗਠਜੋੜ, 20 ਸੀਟਾਂ ਰਾਜਦ ਤੇ 9 ਸੀਟਾਂ ‘ਤੇ ਲੜੇਗੀ ਕਾਂਗਰਸ

ਬਿਹਾਰ ‘ਚ ਮਹਾਗਠਜੋੜ, 20 ਸੀਟਾਂ ਰਾਜਦ ਤੇ 9 ਸੀਟਾਂ ‘ਤੇ ਲੜੇਗੀ ਕਾਂਗਰਸ

ਬਿਹਾਰ ‘ਚ ਮਹਾਗਠਜੋੜ, 20 ਸੀਟਾਂ ਰਾਜਦ ਤੇ 9 ਸੀਟਾਂ ‘ਤੇ ਲੜੇਗੀ ਕਾਂਗਰਸ

ਨਵੀਂ ਦਿੱਲੀ/ਬਿਹਾਰ— ਬਿਹਾਰ ‘ਚ ਮਹਾਗਠਜੋੜ ‘ਚ ਸੀਟਾਂ ਦੀ ਵੰਡ ਨੂੰ ਲੈ ਕੇ ਸ਼ੁੱਕਰਵਾਰ ਨੂੰ ਅਹਿਮ ਐਲਾਨ ਹੋ ਗਿਆ ਹੈ। ਇਸ ਮਹਾਗਠਜੋੜ ‘ਚ ਰਾਜਦ ਨੂੰ 20 ਸੀਟਾਂ ਅਤੇ ਕਾਂਗਰਸ ਨੂੰ 9 ਸੀਟਾਂ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਸੀ.ਪੀ.ਆਈ.ਐੱਮ.ਐੱਲ. ਨੂੰ ਰਾਜਦ ਨੇ ਆਪਣੇ ਖਾਤੇ ‘ਚੋਂ ਇਕ ਸੀਟ ਦਿੱਤੀ ਹੈ। ਰਾਸ਼ਟਰੀ ਜਨਤਾ ਦਲ (ਰਾਜਦ) ਦੇ ਬੁਲਾਰੇ ਮਨੋਜ ਝਾਅ ਨੇ ਦੱਸਿਆ ਕਿ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਇਕ ਬੈਠਕ ਹੋਈ। ਇਸ ਬੈਠਕ ‘ਚ ਤੇਜਸਵੀ ਯਾਦਵ, ਸ਼ਰਦ ਯਾਦਵ, ਜੀਤਨ ਰਾਮ ਮਾਂਝੀ ਸਮੇਤ ਕਈ ਨੇਤਾ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਮਹਾਗਠਜੋੜ ‘ਚ ਨਵਾਦਾ ਸੀਟ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਖਾਤੇ ‘ਚ ਗਈ ਹੈ।
40 ਲੋਕ ਸਭਾ ਸੀਟਾਂ ‘ਤੇ ਮਹਾਗਠਜੋੜ
ਮਹਾਗਠਜੋੜ ‘ਚ ਬਿਹਾਰ ਦੀਆਂ 40 ਲੋਕ ਸਭਾ ਸੀਟਾਂ ‘ਚ ਰਾਜਦ ਨੂੰ 20, ਕਾਂਗਰਸ ਨੂੰ 9, ਆਰ.ਐੱਲ.ਐੱਸ.ਪੀ. ਨੂੰ 5, ਹਿੰਦੁਸਤਾਨੀ ਆਵਾਮ ਮੋਰਚਾ (ਹਮ) 3, ਵੀ.ਆਈ.ਪੀ. (ਵਿਕਾਸਸ਼ੀਲ ਇਨਸਾਨ ਪਾਰਟੀ) 3, ਸੀ.ਪੀ.ਆਈ.ਐੱਮ.ਐੱਲ. ਨੂੰ ਰਾਜਦ ਕੋਟੇ ‘ਚੋਂ ਇਕ ਸੀਟ ਦਿੱਤੀ ਗਈ ਹੈ। ਇਨ੍ਹਾਂ ‘ਚੋਂ ਸੰਸਦੀ ਖੇਤਰ ਤੋਂ ਹਿੰਦੁਸਤਾਨ ਆਵਾਮ ਮੋਰਚਾ ਦੇ ਜੀਤਨ ਰਾਮ ਮਾਂਝੀ ਚੋਣਾਵੀ ਮੈਦਾਨ ‘ਚ ਉਤਰ ਰਹੇ ਹਨ। ਨਵਾਦਾ ‘ਚ ਰਾਜਦ ਵਲੋਂ ਵਿਭਾ ਦੇਵੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਮੁਈ ਲੋਕ ਸਭਾ ਸੀਟ ਤੋਂ ਆਰ.ਐੱਲ.ਐੱਸ.ਪੀ. ਦੇ ਭੂਦੇਵ ਚੌਧਰੀ ਨੂੰ ਉਮੀਦਵਾਰ ਐਲਾਨ ਕੀਤਾ ਗਿਆ ਹੈ। ਇਨ੍ਹਾਂ ਤੋਂ ਵੱਖ ਔਰੰਗਾਬਾਦ ਤੋਂ ਹਿੰਦੁਸਤਾਨੀ ਆਵਾਮ ਮੋਰਚਾ ਦੇ ਉਮੀਦਵਾਰ ਉਪੇਂਦਰ ਪ੍ਰਸਾਦ ਨੂੰ ਟਿਕਟ ਦਿੱਤਾ ਗਿਆ ਹੈ।
ਮਹਾਗਠਜੋੜ ਦੀ ਨੀਂਹ 2014 ‘ਚ ਲਾਲੂ ਯਾਦਵ ਨੇ ਰੱਖੀ
ਬਿਹਾਰ ਦੀਆਂ 2 ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਉੱਪ ਚੋਣਾਂ ਦੇ ਮੱਦੇਨਜ਼ਰ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇੱਥੇ ਨਵਾਦਾ ਤੋਂ ਹਿੰਦੁਸਤਾਨੀ ਆਵਾਮ ਮੋਰਚਾ ਦੇ ਧੀਰੇਂਦਰ ਕੁਮਾਰ ਸਿੰਘ ਅਤੇ ਡੇਹਰੀ ਤੋਂ ਰਾਜਦ ਉਮੀਦਵਾਰ ਮੁਹੰਮਦ ਫਿਰੋਜ਼ ਹੁਸੈਨ ਚੋਣਾਵੀ ਮੈਦਾਨ ‘ਚ ਉਤਰਨਗੇ। ਮਨੋਜ ਝਾਅ ਨੇ ਕਿਹਾ,”ਇਸ ਮਹਾਗਠਜੋੜ ਦੀ ਨੀਂਹ 2014 ‘ਚ ਲਾਲੂ ਪ੍ਰਸਾਦ ਯਾਦਵ ਨੇ ਰੱਖੀ ਸੀ। ਇਹ ਗਠਜੋੜ ਦੇਸ਼ ਦੇ ਸੰਵਿਧਾਨ ਨੂੰ ਸੁਰੱਖਿਅਤ ਰੱਖਣ, ਦਲਿਤ ਬਹੁਜਨ ਸਮਾਜ ਦੇ ਰਾਖਵੇਂਕਰਨ ਨੂੰ ਸਾਜਿਸ਼ ਦਾ ਸ਼ਿਕਾਰ ਨਾ ਹੋਣ ਲਈ ਹੋਇਆ ਹੈ। ਸੀ.ਪੀ.ਆਈ.ਐੱਮ.ਐੱਲ. ਨੂੰ ਅਸੀਂ ਆਪਣੇ ਕੋਟੇ ਤੋਂ ਇਕ ਸੀਟ ਦਿੱਤੀ ਹੈ। ਬਾਅਦ ‘ਚ ਉਹ ਸਾਡੇ ਨਾਲ ਸ਼ਾਮਲ ਹੋਣਗੇ।”

Check Also

ਸ਼੍ਰੋਮਣੀ ਕਮੇਟੀ ਨੇ ਅਫ਼ਗ਼ਾਨਿਸਤਾਨ ਫੇਰੀ ਦੇ ਪ੍ਰਬੰਧਾਂ ਲਈ ਜੈਸ਼ੰਕਰ ਨੂੰ ਪੱਤਰ ਲਿਖਿਆ

ਨਵੀਂ ਦਿੱਲੀ, 27 ਜੂਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੂੰ ਪੱਤਰ …