
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਬੈਠਕ ਹੋਈ। ਅੱਜ ਦੀ ਬੈਠਕ ਵਿੱਚ ਬ੍ਰਹਮ ਮਹਿੰਦਰਾ ਅਤੇ ਰਜ਼ੀਆ ਸੁਲਤਾਨਾ ਹਾਜ਼ਰ ਨਹੀਂ ਹਨ ਪਰ ਪ੍ਰਗਟ ਸਿੰਘ ਤੇ ਰਾਜਾ ਵੜਿੰਗ ਨੇ ਹਾਜ਼ਰੀ ਭਰੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 2 ਕਿਲੋਵਾਟ ਤੱਕ ਸਮਰਥਾ ਵਾਲਿਆਂ ਦੇ ਪੁਰਾਣੇ ਬਿਜਲੀ ਬਕਾਏ ਮੁਆਫ਼ ਕਰ ਦਿੱਤੇ ਗਏ ਹਨ ਤੇ ਕੱਟੇ ਬਿਜਲੀ ਕੁਨੈਕਸ਼ਨ ਬਹਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਕਾਇਆ ਬਿੱਲਾਂ ਦਾ ਭੁਗਤਾਨ ਪੰਜਾਬ ਸਰਕਾਰ ਕਰੇਗੀ। ਇਸ ਨਾਲ ਸਰਕਾਰ ਦੇ ਖ਼ਜ਼ਾਨੇ ’ਤੇ 1200 ਕਰੋੜ ਰੁਪਏ ਦਾ ਭਾਰ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਰੇਤ ਮਾਫੀਆ ਖ਼ਿਲਾਫ਼ ਛੇਤੀ ਹੀ ਵੱਡੀ ਕਾਰਵਾਈ ਹੋਣ ਜਾ ਰਹੀ ਹੈ । ਸਿੱਧੂ ਦੇ ਅਸਤੀਫੇ ਦੇ ਮਸਲੇ ਤੇ ਬੋਲਦਿਆ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸਿੱਧੂ ਨਾਲ ਉਨ੍ਹਾਂ ਦੀ ਫ਼ੋਨ ‘ਤੇ ਗੱਲ ਹੋਈ ਹੈ ਅਤੇ ਉਨ੍ਹਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ । ਅੱਜ ਜਾਂ ਕੱਲ੍ਹ ਸਿੱਧੂ ਨਾਲ ਗੱਲ ਹੋ ਜਾਵੇਗੀ ।
The post ਬਿਜਲੀ ਬਕਾਏ ਮੁਆਫ ਕਰਨ ਦਾ ਪੰਜਾਬ ਸਰਕਾਰ ਨੇ ਕੀਤਾ ਐਲਾਨ, ਰੇਤ ਮਾਫੀਆ ਤੇ ਹੋਣ ਜਾ ਰਹੀ ਹੈ ਜਲਦ ਕਾਰਵਾਈ first appeared on Punjabi News Online.
Source link